ਹਾਕੀ ਫਾਈਵਸ ਵਿਸ਼ਵ ਕੱਪ : ਭਾਰਤੀ ਪੁਰਸ਼ ਟੀਮ ਦੀ ਕਮਾਨ ਸੰਭਾਲੇਗਾ ਸਿਮਰਨਜੀਤ, ਰਜਨੀ ਹੋਵੇਗੀ ਮਹਿਲਾ ਟੀਮ ਦੀ ਕਪਤਾਨ

01/01/2024 12:38:17 PM

ਨਵੀਂ ਦਿੱਲੀ, (ਭਾਸ਼ਾ)– ਹਾਕੀ ਇੰਡੀਆ ਨੇ ਓਮਾਨ ਦੇ ਮਸਕਟ ਵਿਚ ਹੋਣ ਵਾਲੇ ਆਗਾਮੀ ਐੱਫ. ਆਈ. ਐੱਚ. ਹਾਕੀ ਫਾਈਵਸ ਵਿਸ਼ਵ ਕੱਪ ਲਈ ਐਤਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ, ਜਿਸ ਵਿਚ ਸਿਮਰਨਜੀਤ ਸਿੰਘ ਤੇ ਰਜਨੀ ਇਤਿਮਾਰਪੂ ਕ੍ਰਮਵਾਰ ਪੁਰਸ਼ ਤੇ ਮਹਿਲਾ ਟੀਮ ਦੀ ਕਮਾਨ ਸੰਭਾਲਣਗੇ। ਹਾਕੀ ਫਾਈਵਸ ਮਹਿਲਾ ਵਿਸ਼ਵ ਕੱਪ 24 ਤੋਂ 27 ਜਨਵਰੀ ਤਕ ਆਯੋਜਿਤ ਹੋਵੇਗਾ ਜਦਕਿ ਪੁਰਸ਼ਾਂ ਦੀ ਪ੍ਰਤੀਯੋਗਿਤਾ 28 ਜਨਵਰੀ ਤੋਂ 31 ਜਨਵਰੀ ਤਕ ਖੇਡੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ, ਉਜਾਗਰ ਕੀਤੀਆਂ ਸੂਬੇ ਦੀਆਂ ਖੇਡ ਪ੍ਰਾਪਤੀਆਂ

ਤਜਰਬੇਕਾਰ ਗੋਲਕੀਪਰ ਰਜਨੀ ਦੀ ਮਦਦ ਲਈ ਡਿਫੈਂਡਰ ਮਹਿਮਾ ਚੌਧਰੀ ਉਪ ਕਪਤਾਨ ਹੋਵੇਗੀ ਜਦਕਿ ਮਨਦੀਪ ਮੋਰ ਪੁਰਸ਼ ਟੀਮ ਦਾ ਉਪ ਕਪਤਾਨ ਹੋਵੇਗਾ। ਮਹਿਲਾ ਟੀਮ ਵਿਚ ਬੰਸਾਰੀ ਸੋਲੰਕੀ ਦੂਜੀ ਗੋਲਕੀਪਰ ਹੋਵੇਗੀ, ਜਿਸ ਵਿਚ ਅਕਸ਼ਤਾ ਅਬਾਸੋ ਢੇਕਾਲੇ ਤੇ ਜਯੋਤੀ ਸ਼ਤਰੀ ਡਿਫੈਂਡਰ ਹੋਣਗੀਆਂ। ਮਿਡਫੀਲਡਰਾਂ ਵਿਚ ਮਾਰਿਆਨਾ ਕੁਜੂਰ ਤੇ ਮੁਮਤਾਜ ਖਾਨ ਨੂੰ ਸ਼ਾਮਲ ਕੀਤਾ ਗਿਾ ਹੈ ਜਦਕਿ ਅਜਮੀਨਾ ਰਿਤੂਜਾ ਦਾਦਾਸੋ ਪਿਸਲ ਤੇ ਦੀਪਿਕਾ ਸੋਰੇਂਗ ਫਾਰਵਰਡ ਹੋਣਗੀਆਂ। ਭਾਰਤੀ ਮਹਿਲਾਵਾਂ ਨੂੰ ਨਾਮੀਬੀਆ, ਪੋਲੈਂਡ ਤੇ ਅਮਰੀਕਾ ਦੇ ਨਾਲ ਪੂਲ-ਸੀ ਵਿਚ ਰੱਖਿਆ ਗਿਆ ਹੈ। 

ਹਾਕੀ ਫਾਈਵਸ ਮਹਿਲਾ ਵਿਸ਼ਵ ਕੱਪ ਵਿਚ ਕੁਲ 16 ਟੀਮਾਂ ਹਿੱਸਾ ਲੈਣਗੀਆਂ, ਜਿਸ ਵਿਚ ਪੂਲ-ਏ ਵਿਚ ਫਿਜ਼ੀ, ਮਲੇਸ਼ੀਆ, ਨੀਦਰਲੈਂਡ ਤੇ ਮੇਜ਼ਬਾਨ ਓਮਾਨ ਸ਼ਾਮਲ ਹਨ ਜਦਕਿ ਪੂਲ-ਬੀ ਵਿਚ ਆਸਟਰੇਲੀਆ, ਦੱਖਣੀ ਅਫਰੀਕਾ, ਯੂਕ੍ਰੇਨ ਤੇ ਜਾਮਬੀਆ ਹਨ। ਪੂਲ-ਡੀ ਵਿਚ ਨਿਊਜ਼ੀਲੈਂਡ, ਪੈਰਾਗਵੇ, ਥਾਈਲੈਂਡ ਤੇ ਉਰੂਗਵੇ ਸ਼ਾਮਲ ਹਨ। ਕੋਚ ਸੌਂਦ੍ਰਯਾ ਨੇ ਹਾਕੀ ਇੰਡੀਆ ਦੇ ਬਿਆਨ ਵਿਚ ਕਿਹਾ,‘‘ਟੀਮ ਵਿਚ ਨੌਜਵਾਨ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਕੋਲ ਲੋੜੀਂਦਾ ਕੌਮਾਂਤਰੀ ਤਜਰਬਾ ਹੈ ਤੇ ਹਾਕੀ ਫਾਈਵਸ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਵਿਚ ਖੇਡਣ ਦੀਆਂ ਚੁਣੌਤੀਆਂ ਦੀ ਸਮਝ ਹੈ। ਅਸੀਂ ਚਗੀ ਤਰ੍ਹਾਂ ਨਾਲ ਤਿਆਰ ਹਾਂ।’’

ਇਹ ਵੀ ਪੜ੍ਹੋ : ਵਸੀਮ ਅਕਰਮ ਨੇ PSL 'ਤੇ ਕਿਹਾ- ਇਹ ਮਿੰਨੀ ਇੰਡੀਅਨ ਪ੍ਰੀਮੀਅਰ ਲੀਗ ਵਰਗਾ ਹੈ

ਓਲੰਪਿਕ ਕਾਂਸੀ ਤਮਗਾ ਜੇਤੂ ਸਿਮਰਨਜੀਤ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਵਿਚ ਗੋਲਕੀਪਰ ਸੂਰਜ ਕਰਕੇਰਾ ਤੇ ਪ੍ਰਸ਼ਾਂਤ ਕੁਮਾਰ ਚੌਹਾਨ ਸ਼ਾਮਲ ਹਨ। ਡਿਫੈਂਸ ਵਿਚ ਮਨਜੀਤ ਦੇ ਨਾਲ ਮਨਦੀਪ ਮੋਰ ਹੋਵੇਗਾ ਜਦਕਿ ਮਿਡਫੀਲਡ ਵਿਚ ਮੁਹੰਮਦ ਰਾਹੀਲ ਮੌਸੀਨ ਤੇ ਮਨਿੰਦਰ ਸਿੰਘ ਤੇ ਫਾਰਵਰਡ ਲਾਈਨ ਵਿਚ ਕਪਤਾਨ ਸਿਮਰਨਜੀਤ ਦੇ ਨਾਲ ਪਵਨ ਰਾਜਭਰ, ਗੁਰਜੋਤ ਸਿੰਘ ਤੇ ਉੱਤਮ ਸਿੰਘ ਸ਼ਾਮਲ ਹਨ। ਭਾਰਤ ਨੂੰ ਪੂਲ-ਬੀ ਵਿਚ ਰੱਖਿਆ ਗਿਆ ਹੈ, ਜਿਸ ਵਿਚ ਨਾਕਆਊਟ ਦੌਰ ਵਿਚ ਜਗ੍ਹਾ ਬਣਾਉਣ ਲਈ ਉਸ ਨੂੰ ਮਿਸਰ, ਜਮੈਕਾ ਤੇ ਸਵਿਟਜ਼ਰਲੈਂਡ ਵਿਰੁੱਧ ਖੇਡਣਾ ਪਵੇਗਾ। ਪੂਲ-ਏ ਵਿਚ ਨੀਦਰਲੈਂਡ, ਨਾਈਜੀਰੀਆ, ਪਾਕਿਸਤਾਨ ਤੇ ਪਲੈਂਡ ਅਤੇ ਪੂਲ-ਸੀ ਵਿਚ ਆਸਟਰੇਲੀਆ, ਕੀਨੀਆ, ਨਿਊਜ਼ੀਲੈਂਡ, ਤ੍ਰਿਨੀਦਾਦ ਤੇ ਟੋਬੈਗੋ ਸ਼ਾਮਲ ਹਨ ਜਦਕਿ ਪੂਲ-ਡੀ ਵਿਚ ਫਿਜ਼ੀ, ਮਲੇਸ਼ੀਆ, ਓਮਾਨ ਤੇ ਅਮਰੀਕਾ ਮੌਜੂਦ ਹਨ।

ਕੋਚ ਸਰਦਾਰ ਸਿੰਘ ਨੇ ਕਿਹਾ,‘‘ਅਸੀਂ ਹਾਕੀ ਦੇ ਇਸ ਰੋਮਾਂਚਕ ਸਵਰੂਪ ਲਈ ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਵਾਲੀ ਸੰਤੁਲਿਤ ਟੀਮ ਚੁਣੀ ਹੈ। ਇਸ ਟੀਮ ਵਿਚ ਕਈ ਖਿਡਾਰੀਆਂ ਨੂੰ ਪਹਿਲਾਂ ਹੀ ਇਸ ਸਵਰੂਪ ਵਿਚ ਖੇਡਣ ਦਾ ਤਜਰਬਾ ਹੈ ਤੇ ਉਹ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਨ। ਅਸੀਂ ਇਸ ਟੂਰਨਾਮੈਂਟ ਲਈ ਸਖਤ ਮਿਹਨਤ ਕੀਤੀ ਹੈ ਤੇ ਪੋਡੀਅਮ ’ਤੇ ਪਹੁੰਚਣ ਲਈ ਉਤਸ਼ਾਹਿਤ ਹਾਂ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh