ਹਾਕੀ : ਮਲੇਸ਼ੀਆ ਵਿਰੁੱਧ ਜਿੱਤ ਦੇ ਇਰਾਦੇ ਨਾਲ ਉਤਰੇਗਾ ਭਾਰਤ

03/25/2019 9:50:42 PM

ਇਪੋਹ— ਆਖਰੀ ਪਲਾਂ 'ਚ ਗੋਲ ਖਾਣ ਦੀ ਸਮੱਸਿਆ ਦਾ ਹੱਲ ਕੱਢਣ ਵਿਚ ਅਸਫਲ ਰਿਹਾ ਭਾਰਤ ਮੰਗਲਵਾਰ ਨੂੰ ਇਥੇ ਮਲੇਸ਼ੀਆ ਵਿਰੁੱਧ ਹੋਣ ਵਾਲੇ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਤੀਜੇ ਲੀਗ ਮੈਚ 'ਚ ਇਸੇ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰੇਗਾ। ਟੂਰਨਾਮੈਂਟ ਦੇ ਪਹਿਲੇ ਮੈਚ 'ਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਵਿਰੁੱਧ 2-0 ਦੀ ਜਿੱਤ ਤੋਂ ਬਾਅਦ ਮਨਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਕੋਰੀਆ ਵਿਰੁੱਧ ਐਤਵਾਰ ਆਖਰੀ ਮਿੰਟ 'ਚ ਗੋਲ ਖਾਧਾ ਤੇ ਟੀਮ ਨੂੰ 1-1 ਨਾਲ ਡਰਾਅ 'ਤੇ ਸਬਰ ਕਰਨਾ ਪਿਆ। ਇਕ ਜਿੱਤ ਤੇ ਇਕ ਡਰਾਅ ਨਾਲ ਭਾਰਤੀ ਟੀਮ ਚਾਰ ਅੰਕਾਂ ਨਾਲ ਛੇ ਟੀਮਾਂ ਦੀ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਚੱਲ ਰਹੀ ਹੈ।

Gurdeep Singh

This news is Content Editor Gurdeep Singh