ਹਾਕੀ : ਭਾਰਤ ਨੇ ਪੋਲੈਂਡ ਨੂੰ 5-0 ਨਾਲ ਹਰਾਇਆ

06/16/2019 11:38:46 PM

ਹੀਰੋਸ਼ੀਮਾ- ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਦੇ ਹੀਰੋਸ਼ੀਮਾ 'ਚ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਸ 'ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਪੂਲ-ਏ 'ਚ ਪੋਲੈਂਡ ਨੂੰ ਐਤਵਾਰ 5-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਅਤੇ ਸੈਮੀਫਾਈਨਲ 'ਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ। ਇਹ ਟੂਰਨਾਮੈਂਟ ਓਲਪਿੰਕ ਕੁਆਲੀਫਾਇਰ ਦੇ ਲਿਹਾਜ਼ ਨਾਲ ਬਹੁਤ ਹੀ ਮਹੱਤਵਪੂਰਨ ਹੈ। ਇਸ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ ਵਾਲੀਆਂ ਦੋਵਾਂ ਟੀਮਾਂ ਨੂੰ ਇਸ ਸਾਲ ਦੇ ਆਖਿਰ 'ਚ ਹੋਣ ਵਾਲੇ ਟੋਕੀਓ ਓਲੰਪਿਕ ਦੇ ਕੁਆਲੀਫਾਇਰ ਟੂਰਨਾਮੈਂਟ ਦੀ ਟਿਕਟ ਹਾਸਲ ਹੋਵੇਗੀ।
ਵਿਸ਼ਵ ਰੈਂਕਿੰਗ 'ਚ 9ਵੇਂ ਸਥਾਨ 'ਤੇ ਕਾਬਜ਼ ਭਾਰਤ ਦੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ 'ਚ 24ਵੇਂ ਨੰਬਰ ਦੀ ਟੀਮ ਉਰੂਗਵੇ ਨੂੰ 4-1 ਨਾਲ ਹਰਾਇਆ ਸੀ ਅਤੇ ਉਸ ਨੇ 23ਵੇਂ ਰੈਂਕ ਦੀ ਟੀਮ ਪੋਲੈਂਡ ਨੂੰ 5-0 ਨਾਲ ਹਰਾ ਦਿੱਤਾ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਜੋਤੀ ਨੇ 21ਵੇਂ ਮਿੰਟ 'ਚ ਮੈਦਾਨੀ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਵੰਦਨਾ ਕਟਾਰੀਆ ਨੇ 26ਵੇਂ ਮਿੰਟ 'ਚ ਪੈਨਲਟੀ ਕਾਰਨਰ ਨਾਲ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਗੁਰਜੀਤ ਕੌਰ ਨੇ 28ਵੇਂ ਮਿੰਟ 'ਚ ਪੈਨਲਟੀ ਕਾਰਨਰ ਨਾਲ ਭਾਰਤ ਲਈ ਤੀਜਾ ਗੋਲ ਦਰਜ ਕੀਤਾ। ਪਹਿਲੇ ਹਾਫ ਤਕ ਭਾਰਤ ਦੀ ਟੀਮ 3-0 ਨਾਲ ਅੱਗੇ ਹੋ ਗਈ। ਤੀਜੇ ਕੁਆਰਟਰ 'ਚ ਗੁਰਜੀਤ ਨੇ 35ਵੇਂ ਮਿੰਟ 'ਚ ਮਿਲੇ ਪੈਨਲਟੀ ਸਟ੍ਰੋਕ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ। ਤੀਜੇ ਕੁਆਰਟਰ ਦੀ ਸਮਾਪਤੀ ਤਕ ਭਾਰਤ 4 ਗੋਲ ਕਰ ਕੇ ਅੱਗੇ ਸੀ।

Gurdeep Singh

This news is Content Editor Gurdeep Singh