ਫਿੰਚ ਦੇ LBW ਹੋਣ 'ਤੇ ਵਿਵਾਦਾਂ 'ਚ ਆਇਆ Hawkeye ਦਾ ਫੈਸਲਾ, ਵਾਇਰਲ ਹੋਈ ਵੀਡੀਓ

03/09/2019 3:35:49 PM

ਸਪੋਰਟਸ ਡੈਸਕ : ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਬੀਤੇ ਦਿਨ ਸ਼ੁੱਕਰਵਾਰ ਨੂੰ ਖੇਡੇ ਗਏ ਤੀਸਰੇ ਵਨ ਡੇ ਮੈਚ 'ਚ ਹਾਕਆਈ ਦੀ ਵੱਡੀ ਗਲਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਸਾਰਾ ਮਾਮਲਾ ਆਸਟ੍ਰੇਲੀਆਈ ਖਿਡਾਰੀ ਆਰੋਨ ਫਿੰਚ ਦੇ ਐੱਲ. ਬੀ. ਡਬਲਿਊ. ਆਊਟ ਹੋਣ ਦੇ ਰੀਵਿਊ ਲੈਣ ਤੋਂ ਬਾਅਦ ਸਾਹਮਣੇ ਆਇਆ,  ਜਦ ਹਾਕਆਈ ਨੇ ਗਲਤ ਰੀਵਿਊ ਪੇਸ਼ ਕਰ ਦਿੱਤਾ। ਜਿਸ ਨੂੰ ਲੈ ਕੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਸਾਫ਼ ਤੌਰ 'ਤੇ ਹਾਕਆਈ ਦੀ ਗਲਤੀ ਸਾਹਮਣੇ ਆਈ ਹੈ ਤੇ ਇਸ ਨੂੰ ਲੈ ਕੇ ਵਿਵਾਦ ਵੀ ਹੋ ਰਿਹਾ ਹੈ।

ਪਹਿਲਾਂ ਬੱਲੇਬਾਜੀ ਕਰਨ ਮੈਦਾਨ 'ਚ ਉਤਰੇ ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ 32ਵੇਂ ਓਵਰ 'ਚ ਕੁਲਦੀਪ ਯਾਦਵ ਦੀ ਗੇਂਦ ਨੂੰ ਬੱਲੇ ਨਾਲ ਹਿੱਟ ਕਰਨ 'ਚ ਨਾਕਾਮ ਰਹੇ ਤੇ ਉਹ ਪੈਡ 'ਤੇ ਜਾ ਲੱਗੀ,  ਜਿਸ ਨਾਲ ਫਿੰਚ ਐੱਲ. ਬੀ. ਡਬਲਿਊ. ਆਊਟ ਹੋ ਗਏ। ਫਿੰਚ ਨੂੰ ਆਊਟ ਨਾ ਹੋਣ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਰੀਵਿਊ ਲਿਆ। ਹਾਲਾਂਕਿ ਥਰਡ ਅੰਪਾਇਰ ਵਲੋਂ ਫਿੰਚ ਨੂੰ ਆਊਟ ਦਿੱਤਾ ਗਿਆ ਤੇ ਉਹ ਆਊਟ ਵੀ ਸਨ, ਪਰ ਬਾਲ ਮਿਡਲ ਸਟੰਪਡ ਨੂੰ ਉਡਾਊਂਦੀ ਹੋਈ ਦਿੱਖੀ ਜਦ ਕਿ ਉਸ ਨੂੰ ਸੱਜੇ ਪਾਸੇ ਵੱਲ ਦੀ ਫਰੰਟ ਸਟੰਪਡ ਨੂੰ ਉਡਾਉਂਦੀ ਹੋਈ ਦਿਖਾਉਣੀ ਚਾਹੀਦੀ ਸੀ।
ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਹ ਇਕ ਟੈਕਨੀਕਲ ਏਰਰ ਸੀ ਪਰ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਫਿੰਚ ਆਊਟ ਸਨ। ਇਸ ਸਾਰੀ ਘਟਨਾ ਤੋਂ ਬਾਅਦ ਤੋਂ ਹੀ ਹੁਣ ਹਾਕਆਈ 'ਤੇ ਸਵਾਲ ਖੜੇ ਹੋ ਰਹੇ ਹਨ। ਫਿੰਚ ਨੇ ਤੀਜੇ ਵਨ ਡੇ 'ਚ ਭਾਰਤ ਦੇ ਖਿਲਾਫ 99 ਗੇਂਦਾਂ 'ਤੇ 93 ਦੌੜਾਂ ਬਣਾਉਂਦੇ ਹੋਏ ਉਸਮਾਨ ਖਵਾਜਾ ਦੇ ਨਾਲ ਆਸਟ੍ਰੇਲੀਆ ਨੂੰ ਵੱਡੇ ਸਕੋਰ ਖੜਾ ਕਰਨ 'ਚ ਮਦਦ ਕੀਤੀ ਸੀ।

ਜਿੰਮੀ ਨਿਸ਼ਮ ਦੀ ਇਸ 'ਤੇ ਪ੍ਰਤੀਕਿਰੀਆ
ਆਸਟ੍ਰੇਲੀਆਈ ਖਿਡਾਰੀ ਨਿਸ਼ਮ ਨੇ ਫਿੰਚ ਦੇ ਐੱਲ. ਬੀ. ਡਬਲਿਊ ਹੋਣ 'ਤੇ ਆਪਣੀ ਰਾਏ ਰੱਖਦੇ ਹੋਏ ਕਿਹਾ ਕਿ ਕੀ ਅਸੀਂ ਇਸ ਫੈਕਟ ਨੂੰ ਨਜ਼ਰਅੰਦਾਜ ਕਰ ਰਹੇ ਹਾਂ ਕਿ ਬਾਲ ਟ੍ਰੈਕਿੰਗ ਨੇ ਪੂਰੀ ਤਰ੍ਹਾਂ ਨਾਲ ਅਲਗ ਜਗ੍ਹਾ 'ਤੇ ਬਾਲ ਪਿੱਚ ਨੂੰ ਟੱਚ ਹੁੰਦੇ ਹੋਏ ਵਿਖਾਈਆਂ? ਮੈਂ ਵੇਖਿਆ ਕਿ ਉਹ ਮਿਡਲ ਟਕਰਾਊਂਦੀ ਹੋਈ ਦਿਖੀ ਤੇ ਹੋ ਸਕਦਾ ਹੈ ਕਿ ਆਫ ਸਟੰਪਡ ਨਾਲ ਟਕਰਾਊਂਦੀ। ਇਹ ਆਊਟ ਸੀ ਪਰ ਬੇਹੱਦ ਅਜੀਬ ਗੱਲ ਹੈ।
ਗੌਰ ਕੀਤਾ ਜਾਵੇ ਤਾਂ ਕਿ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਰਾਂਚੀ 'ਚ ਖੇਡੇ ਗਏ ਤੀਜੇ ਵਨ ਡੇ ਮੈਚ 'ਚ ਟੀਮ ਇੰਡੀਆ ਨੂੰ 314 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਉਹ ਹਾਸਲ ਨਾ ਕਰ ਸਕੀ ਤੇ 32 ਦੌੜਾਂ ਦੇ ਫਰਕ ਨਾਲ ਮੈਚ ਹਾਰ ਗਈ। ਇਸ ਮੈਚ ਤੋਂ ਬਾਅਦ ਮੁਕਾਬਲਾ 2-1 'ਤੇ ਪਹੁੰਚ ਗਿਆ ਹੈ। ਚੌਥਾ ਵਨ ਡੇ ਮੈਚ 10 ਮਾਰਚ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ।