ਹਰਿਆਣਾ ਨੇ ਤਾਮਿਲਨਾਡੂ ਨੂੰ 18-2 ਨਾਲ ਹਰਾਇਆ

11/15/2017 8:44:21 AM

ਪੁਣੇ, (ਬਿਊਰੋ)— ਹਰਿਆਣਾ ਨੇ ਦੂਜੇ 5 ਏ ਸਾਈਡ ਸੀਨੀਅਰ ਰਾਸ਼ਟਰੀ ਹਾਕੀ ਟੂਰਨਾਮੈਂਟ ਦੇ ਮਹਿਲਾ ਵਰਗ 'ਚ ਤਾਮਿਲਨਾਡੂ ਨੂੰ ਮੰਗਲਵਾਰ ਨੂੰ ਪੂਲ ਏ 'ਚ 18-2 ਦੇ ਵੱਡੇ ਫਰਕ ਨਾਲ ਹਰਾ ਦਿੱਤਾ। 
ਇੱਥੇ ਬਾਲੇਵਾੜੀ ਦੇ ਸ਼ਿਵਾਜੀ ਛੱਤਰਪਤੀ ਸਪੋਰਟਸ ਕੰਪਲੈਕਸ 'ਚ ਆਯੋਜਿਤ ਇਸ ਟੂਰਨਾਮੈਂਟ 'ਚ ਹਰਿਆਣਾ ਦੇ ਲਈ ਰਾਨੀ ਨੇ ਅੱਠ ਗੋਲ, ਨਵਨੀਤ ਕੌਰ ਨੇ ਚਾਰ ਗੋਲ ਅਤੇ ਨਵਜੋਤ ਕੌਰ ਅਤੇ ਰਿਤੂ ਰਾਨੀ ਨੇ ਦੋ-ਦੋ ਗੋਲ ਦਾਗੇ। ਪੂਲ ਏ ਦੇ ਇਕ ਹੋਰ ਮੈਚ 'ਚ ਉਡੀਸ਼ਾ ਨੇ ਕਰਨਾਟਕ ਨੂੰ 3-1 ਨਾਲ ਹਰਾ ਦਿੱਤਾ। ਪੰਜਾਬ ਨੇ ਝਾਰਖੰਡ ਨੂੰ 5-3 ਨਾਲ ਅਤੇ ਉੱਤਰ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ 6-5 ਨਾਲ ਹਰਾ ਦਿੱਤਾ। ਉੱਤਰ ਪ੍ਰਦੇਸ਼ ਦੀ ਜਿੱਤ 'ਚ ਸ਼੍ਰੇਆ ਸਿੰਘ ਨੇ ਚਾਰ ਗੋਲ ਦਾਗੇ।