ਹਰਮਨਪ੍ਰੀਤ ਨੇ ਹਵਾ 'ਚ ਉਛਲਦੇ ਹੋਏ ਇਕ ਹੱਥ ਨਾਲ ਫੜਿਆ ਕੈਚ, ਹੈਰਾਨ ਹੋਏ ਸਾਰੇ (ਵੀਡੀਓ)

11/02/2019 2:08:13 PM

ਐਂਟੀਗੁਆ— ਭਾਰਤੀ ਮਹਿਲਾ ਕ੍ਰਿਕਟ ਟੀਮ ਇਨ੍ਹਾਂ ਦਿਨਾਂ 'ਚ ਵੈਸਟਇੰਡੀਜ਼ ਦੌਰੇ 'ਤੇ ਹੈ। ਜਿੱਥੇ ਦੋਹਾਂ ਟੀਮਾਂ ਵਿਚਾਲੇ ਪਹਿਲਾ ਵਨ-ਡੇ ਐਂਟੀਗੁਆ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ 'ਚ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੇ ਇਕ ਸ਼ਾਨਦਾਰ ਕੈਚ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
 

ਵੈਸਟਇੰਡੀਜ਼ ਦੀ ਬੱਲੇਬਾਜ਼ੀ ਦੇ ਦੌਰਾਨ ਆਖਰੀ ਗੇਂਦ 'ਤੇ ਸਟੇਫਨ ਟੇਲਰ ਨੇ ਲਾਂਗ ਆਨ ਵੱਲ ਇਕ ਕਮਾਲ ਦਾ ਸ਼ਾਟ ਖੇਡਿਆ। ਸਾਰਿਆਂ ਨੂੰ ਲੱਗਾ ਕਿ ਗੇਂਦ 6 ਦੌੜਾਂ ਲਈ ਬਾਊਂਡਰੀ ਤੋਂ ਬਾਹਰ ਜਾ ਰਹੀ ਹੈ ਅਤੇ ਇਸ ਦੇ ਨਾਲ ਟੇਲਰ ਦਾ ਸੈਂਕੜਾ ਵੀ ਪੂਰਾ ਹੋ ਜਾਵੇਗਾ ਕਿਉਂਕਿ ਉਹ 94 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੀ ਸੀ। ਇਸ ਵਿਚਾਲੇ ਹਰਮਨਪ੍ਰੀਤ ਨੇ ਹਵਾ 'ਚ ਉਛਲਦੇ ਹੋਏ ਸ਼ਾਨਦਾਰ ਕੈਚ ਫੜਿਆ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੈਚ 'ਚ  ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ 224 ਦੌੜਾਂ 'ਤੇ ਆਲ ਆਊਟ ਹੋ ਗਈ। ਮੇਜ਼ਬਾਨ ਟੀਮ ਦੀ ਕਪਤਾਨ ਸਟੇਫਨੀ ਟੇਲਰ ਨੇ 94 ਦੌੜਾਂ ਦੀ ਪਾਰੀ ਖੇਡੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।

 

Tarsem Singh

This news is Content Editor Tarsem Singh