ਕੁਝ ਅਜਿਹੀ ਮਨਮੌਜੀ ਜ਼ਿੰਦਗੀ ਨੂੰ ਜਿਉਂਦੀ ਹੈ ਹਰਮਨਪ੍ਰੀਤ ਕੌਰ (ਦੇਖੋ ਤਸਵੀਰਾਂ)

07/22/2017 3:26:01 AM

ਨਵੀਂ ਦਿੱਲੀ— ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 'ਚ ਅਸਟਰੇਲੀਆ ਖਿਲਾਫ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਸਟਾਰ ਕ੍ਰਿਕਟਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਸੈਂਕੜੇ ਵਾਲੀ ਜੇਤੂ 171 ਦੌੜਾਂ ਦੀ ਪਾਰੀ ਖੇਡੀ, ਭਾਰਤ ਨੇ ਸੈਮੀਫਾਈਨਲ 'ਚ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।

ਆਪਣੀ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੀ ਹਰਮਨਪ੍ਰੀਤ ਕੌਰ ਵਿਰਾਟ ਕੋਹਲੀ, ਵਰਿੰਦਰ ਸਹਿਵਾਗ ਅਤੇ ਅਜਿੰਯਿਕ ਰਹਾਨੇ ਦੀ ਬਹੁਤ ਵੱਡੀ ਫੈਨ ਹੈ ਅਤੇ ਉਨ੍ਹਾਂ ਨੂੰ ਆਪਣਾ ਅਦਰਸ਼ ਮੰਨਦੀ ਹੈ।

ਬੇਟੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਕੇ ਹਰਮਨਪ੍ਰੀਤ ਕੌਰ ਦੇ ਪਰਿਵਾਰ ਨੇ ਜਸ਼ਨ ਮਨਾਇਆ। ਮੋਗਾ ਪੰਜਾਬ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਦੇ ਪਿਤਾ ਨੇ ਇਸ ਮੌਕੇ 'ਤੇ ਕਿਹਾ ਕਿ ਉਹ ਆਪਣੀ ਬੇਟੀ ਅਤੇ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈਆਂ ਦਿੰਦੇ ਹੋਏ ਕਹਿੰਦੇ ਹਨ ਕਿ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਨਾ ਰੋਸ਼ਨ ਕਰੇਗੀ।

ਹਰਮਨਪ੍ਰੀਤ ਕੌਰ ਨੇ 2009 ਵਿਸ਼ਵ ਕੱਪ ਦੇ ਫਾਈਨਲ ਪਾਕਿਸਤਾਨ ਖਿਲਾਫ ਵਨਡੇ 'ਚ ਆਪਣੀ ਸ਼ੁਰੂਆਤ ਕੀਤੀ ਸੀ। ਹਰਮਨਪ੍ਰੀਤ ਕੌਰ ਆਲਰਾਊਂਡਰ ਕ੍ਰਿਕਟਰ ਹੈ। ਹਰਮਨਪ੍ਰੀਤ ਕੌਰ ਨੂੰ ਲੋਕ ਹੈਰੀ ਦੇ ਨਾ ਨਾਲ ਬੁਲਾਦੇ ਹਨ। 2013 'ਚ ਹਰਮਨਪ੍ਰੀਤ ਕੌਰ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੀ ਹੈ। ਬੰਗਲਾਦੇਸ਼ ਦੇ ਖਿਲਾਫ ਹੁਣ ਮਿਤਾਲੀ ਰਾਜ ਨੂੰ ਅਰਾਮ ਦਿੱਤਾ ਗਿਆ ਸੀ। 2016 'ਚ ਹਰਮਨਪ੍ਰੀਤ ਕੌਰ ਮਿਤਾਲੀ ਦੀ ਜਗ੍ਹਾ ਭਾਰਤੀ ਟੀ-20 ਟੀਮ ਦੀ ਕਮਾਨ ਦਿੱਤੀ ਸੀ।

ਹਰਮਨਪ੍ਰੀਤ ਕੌਰ ਵਿਦੇਸ਼ੀ ਟੀ-20 ਲੀਗ 'ਚ ਖੇਡਣ ਵਾਲੀ ਪਹਿਲੀ ਭਾਰਤੀ ਕ੍ਰਿਕਟਰ ਹੈ। ਪਿਛਲੇ ਸਾਲ 2016 'ਚ ਆਸਟਰੇਲੀਆ ਦੀ ਬਿੱਗ ਬੈਸ਼ ਲੀਗ 'ਚ ਸਿੰਡਨੀ ਸਿਕਸਰਸ ਦੇ ਨਾਲ ਕਰਾਰ ਕਰਕੇ ਇਹ ਉਪਲੱਬਧੀ ਹਾਸਲ ਕੀਤੀ ਸੀ।

ਹਰਮਨਪ੍ਰੀਤ ਕੌਰ ਬਿੱਗ ਬੈਸ਼ ਲੀਗ ਖੇਡ ਇਤਿਹਾਸ ਰਚਣ ਤੋਂ ਬਾਅਦ ਇੰਗਲੈਂਡ 'ਐਂਡ ਵੇਲਸ ਕ੍ਰਿਕਟ ਬੋਰਡ' ਵਲੋਂ ਅਯੋਜਿਤ ਕੀਤਾ ਸੁਪਰ ਲੀਗ 'ਚ ਵੀ ਆਪਣਾ ਦਮ ਦਿਖਾਉਣ ਵਾਲੀ ਹੈ। ਇਸ ਲੀਗ ਦੀ ਸ਼ੁਰੂਆਤ 10 ਅਗਸਤ ਨੂੰ ਹੋਵੇਗੀ।

28 ਸਾਲ ਹਰਮਨਪ੍ਰੀਤ ਕੌਰ ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਭਾਰਤੀ ਓਪਨਰ ਵਰਿੰਦਰ ਸਹਿਵਾਗ ਦੀ ਫੈਨ ਹੈ ਅਤੇ ਉਹ ਉਨ੍ਹਾਂ ਦੀ ਤਰ੍ਹਾਂ ਖੇਡਣਾ ਚਾਹੁੰਦੀ ਹੈ। ਇਸ ਵਿਸ਼ਵ ਕੱਪ ਤੋਂ ਪਹਿਲੇ ਤਕ ਉਹ 69 ਵਨਡੇ ਮੈਚਾਂ ਦੀ 58 ਪਾਰੀਆਂ 'ਚ 1666 ਦੌੜਾਂ ਬਣਾ ਚੁੱਕੀ ਹੈ ਅਤੇ ਇਸ ਦੌਰਾਨ ਉਸ ਦਾ ਬਿਹਤਰੀਨ ਜੇਤੂ 107 ਦੌੜਾਂ ਦੀ ਪਾਰੀ ਸੀ। ਵਨਡੇ ਮੈਚਾਂ 'ਚ 14 ਵਿਕਟਾਂ ਹਾਸਲ ਕਰਨ 'ਚ ਸਫਲ ਰਹੀ ਸੀ।

ਹਰਮਨਪ੍ਰੀਤ ਕੌਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਸ ਦੀਆਂ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਦੀ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਹ ਆਪਣੀ ਜ਼ਿੰਦਗੀ ਖੁਸ਼ੀ ਨਾਲ ਜਿਉਂਦੀ ਹੈ।