ਹਰਿਕ੍ਰਿਸ਼ਣਾ ਨੇ ਲੇਕੋ ਨਾਲ ਡਰਾਅ ਖੇਡਿਆ

07/29/2017 6:00:11 PM

ਬਿਏਲ— ਭਾਰਤੀ ਗ੍ਰੈਂਡ ਮਾਸਟਰ ਪੀ. ਹਰਿਕ੍ਰਿਸ਼ਣਾ ਨੇ ਇੱਥੇ 50ਵੇਂ ਬਿਏਲ ਸ਼ਤਰੰਜ ਚੈਂਪੀਅਨਸ਼ਿਪ ਦੇ ਪੰਜਵੇਂ ਦੌਰ 'ਚ ਹੰਗਰੀ ਦੇ ਪੀਟਰ ਲੇਕੋ ਨਾਲ ਡਰਾਅ ਖੇਡ ਕੇ ਅੰਕ ਵੰਡੇ। ਦੁਨੀਆ ਦੇ 20ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਖੇਡਦੇ ਹੋਏ ਰੱਖਿਆਤਮਕ ਪ੍ਰਦਰਸ਼ਨ ਕੀਤਾ। ਹਾਲਾਂਕਿ ਹਰਿਕ੍ਰਿਸ਼ਣਾ 57 ਚਾਲ 'ਚ ਡਰਾਅ ਕਰਾਉਣ 'ਚ ਸਫਲ ਰਹੇ।

ਹਰਿਕ੍ਰਿਸ਼ਣਾ ਦੇ ਅਜੇ ਤੱਕ ਇਕ ਜਿੱਤ ਅਤੇ ਚਾਰ ਡਰਾਅ ਦੇ ਨਾਲ ਤਿੰਨ ਅੰਕ ਹਨ ਅਤੇ ਉਹ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਚਲ ਰਹੇ ਹਨ। ਉਹ ਛੇਵੇਂ ਦੌਰ 'ਚ ਚੀਨ ਦੀ ਤਿੰਨ ਵਾਰ ਦੀ ਮਹਿਲਾ ਚੈਂਪੀਅਨ ਹੋਊ ਯਿਫਾਨ ਨਾਲ ਭਿੜਨਗੇ।