ਹਰਿਕ੍ਰਿਸ਼ਣਾ ਨੇ ਯਿਫਾਨ ਨੂੰ ਛੇਵੇਂ ਰਾਊਂਡ ''ਚ ਹਰਾਇਆ

08/01/2017 5:23:56 AM

ਬਿਏਲ (ਸਵਿਟਜ਼ਰਲੈਂਡ)— ਭਾਰਤੀ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ ਇਕ ਦਿਨ ਦੇ ਆਰਾਮ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ 50ਵੇਂ ਬਿਏਲ ਇੰਟਰਨੈਸ਼ਨਲ ਚੈੱਸ ਫੈਸਟੀਵਲ ਦੇ ਛੇਵੇਂ ਰਾਊਂਡ ਵਿਚ ਤਿੰਨ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਤੇ ਚੀਨੀ ਗ੍ਰੈਂਡਮਾਸਟਰ ਹੂ ਯਿਫਾਨ ਨੂੰ ਹਰਾ ਦਿੱਤਾ।
ਵਿਸ਼ਵ 'ਚ 20ਵੀਂ ਰੈਂਕਿੰਗ ਦੇ ਸ਼ਤਰੰਜ ਖਿਡਾਰੀ ਹਰਿਕ੍ਰਿਸ਼ਣਾ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਆਪਣੀ ਵਿਰੋਧੀ ਖਿਡਾਰਨ ਵਿਰੁੱਧ ਹਮਲਾਵਰ ਰਣਨੀਤੀ ਅਪਣਾਈ। ਉਸ ਨੇ ਚੀਨੀ ਗ੍ਰੈਂਡਮਾਸਟਰ ਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ ਤੇ ਉਸ ਦਾ ਫਾਇਦਾ ਚੁੱਕਿਆ। 6 ਰਾਊਂਡਜ਼ ਤੋਂ ਬਾਅਦ ਹਰਿਕ੍ਰਿਸ਼ਣਾ ਦੇ ਨਾਂ ਦੋ ਜਿੱਤਾਂ ਤੇ ਚਾਰ ਡਰਾਅ ਹਨ ਤੇ ਉਹ ਟੂਰਨਾਮੈਂਟ ਵਿਚ ਅਜੇਤੂ ਬਣਿਆ ਹੋਇਆ ਹੈ। ਉਹ ਕੁਲ ਚਾਰ ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ।