ਚੈਂਪੀਅਨਸ ਟਰਾਫੀ ਦੇ ਉਦਘਾਟਨ ਮੈਚ ''ਚ ਭਾਰਤ ਦਾ ਸਾਹਮਣਾ ਓਮਾਨ ਨਾਲ

10/17/2018 4:26:14 PM

ਮਸਕਟ— ਭਾਰਤੀ ਪੁਰਸ਼ ਹਾਕੀ ਟੀਮ ਵੀਰਵਾਰ ਨੂੰ ਇੱਥੇ ਪੰਜਵੇਂ ਏਸ਼ੀਅਨ ਚੈਂਪੀਅਨਸ ਟਰਾਫੀ ਟੂਰਨਾਮੈਂਟ 'ਚ ਮੇਜ਼ਬਾਨ ਓਮਾਨ ਦੇ ਖਿਲਾਫ ਉਦਘਾਟਨੀ ਮੈਚ 'ਚ ਉਤਰੇਗੀ ਜਿੱਥੇ ਉਸ ਦਾ ਟੀਚਾ ਜੇਤੂ ਸ਼ੁਰੂਆਤ ਦੇ ਨਾਲ ਲੈਅ ਬਣਾਏ ਰੱਖਣਾ ਹੋਵੇਗਾ। ਭਾਰਤ ਅਤੇ ਓਮਾਨ ਵੀਰਵਾਰ ਨੂੰ ਇੱਥੇ ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ 'ਚ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਦੇ ਲਈ ਉਤਰਨਗੇ। 

ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਟੂਰਨਾਮੈਂਟ 'ਚ ਚੋਟੀ ਦੀ ਰੈਂਕਿੰਗ ਪ੍ਰਾਪਤ ਟੀਮ ਹੈ ਅਤੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਕਾਂਸੀ ਦੇ ਤਮਗੇ ਦੇ ਨਿਰਾਸ਼ ਤਜਰਬੇ ਨੂੰ ਪਿੱਛੇ ਛੱਡਣ ਦੀ ਕਸ਼ਿਸ਼ ਕਰੇਗੀ। ਸਾਲ 2014 'ਚ ਹੋਏ ਏਸ਼ੀਆਈ ਖੇਡਾਂ 'ਚ ਆਖਰੀ ਵਾਰ ਭਾਰਤ ਅਤੇ ਓਮਾਨ ਦਾ ਸਾਹਮਣਾ ਹੋਇਆ ਸੀ ਜਿਸ 'ਚ ਭਾਰਤੀ ਟੀਮ 7-0 ਨਾਲ ਜੇਤੂ ਰਹੀ ਸੀ। ਪੁਰਸ਼ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਮੰਨਿਆ ਕਿ ਭਾਰਤ ਲਈ ਰਾਊਂਡ ਰੋਬਿਨ ਪੂਲ ਦੇ ਮੈਚ ਅਹਿਮ ਹੋਣਗੇ। ਉਨ੍ਹਾਂ ਕਿਹਾ ਕਿ'ਅਸੀਂ ਚੈਂਪੀਅਨਸ ਟਰਾਫੀ ਨੂੰ ਲੈ ਕੇ ਉਤਸ਼ਾਹਤ ਹਾਂ ਅਤੇ ਖੁਸ਼ ਹਾਂ ਕਿ ਆਪਣੀ ਮੁਹਿੰਮ ਮੇਜ਼ਬਾਨ ਟੀਮ ਦੇ ਖਿਲਾਫ ਸ਼ੁਰੂ ਕਰ ਰਹੇ ਹਾਂ।

Tarsem Singh

This news is Content Editor Tarsem Singh