ਪੰਡਯਾ ਦੀ ਫਿੱਟਨੈਸ ''ਚ ਹੋਇਆ ਸੁਧਾਰ, ਫੋਟੋ ਸ਼ੇਅਰ ਕਰ ਦਿੱਤਾ ਸਬੂਤ

03/03/2020 8:08:05 PM

ਜਲੰਧਰ— ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਹੁਣ ਫਿੱਟ ਹੋ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ 'ਚ ਇਕ ਵਾਰ ਫਿਰ ਭਾਰਤ ਦੇ ਲਈ ਖੇਡਦੇ ਹੋਏ ਦਿਖਾਈ ਦੇਣਗੇ। ਹਾਲ ਹੀ 'ਚ ਉਨ੍ਹਾਂ ਨੇ ਡੀਵਾਈ ਪਾਟਿਲ ਟੀ-20 ਕੱਪ ਟੂਰਨਾਮੈਂਟ 'ਚ ਨਵੀਂ ਮੁੰਬਈ ਦੇ ਵਲੋਂ ਖੇਡਿਆ ਤੇ ਬੱਲੇਬਾਜ਼ੀ ਦੇ ਨਾਲ-ਨਾਲ ਸ਼ਾਨਦਾਰ ਗੇਂਦਬਾਜ਼ੀ ਵੀ ਕੀਤੀ।


ਹਾਰਦਿਕ ਨੇ ਹਾਲ ਹੀ 'ਚ ਆਪਣੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ 'ਚ ਫਿੱਟ ਲੱਗ ਰਹੇ ਹਨ। ਉਨ੍ਹਾਂ ਨੇ ਇਸ ਫੋਟੋ ਨੂੰ ਸ਼ੇਅਰ ਕਰਨ ਦੇ ਨਾਲ ਹੀ ਫੈਂਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਤਿੰਨ ਮਹੀਨੇ 'ਚ ਆਪਣਾ ਭਾਰ 68 ਤੋਂ 75 ਕਿਲੋ ਕਰ ਲਿਆ। ਹਾਰਦਿਕ ਨੇ ਇਸ ਦੇ ਨਾਲ ਹੀ ਲਿਖਿਆ ਨਾਨ ਸਟਾਪ ਕੋਸ਼ਿਸ਼, ਕੋਈ ਸ਼ਾਰਟਕਟ ਨਹੀਂ। ਹਾਰਦਿਕ ਦੀ ਪਿੱਠ 'ਚ ਸੱਟ ਲੱਗਣ ਤੋਂ ਬਾਅਦ ਇੰਗਲੈਂਡ 'ਚ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਵਾਪਸੀ ਦੇ ਲਈ ਲੰਮਾ ਸਮਾਂ ਲੱਗਿਆ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਫਿੱਟ ਦਿਖਾਈ ਦੇ ਰਹੇ ਹਨ।


ਹਾਲ ਹੀ 'ਚ ਡੀਵਾਈ ਪਾਟਿਲ ਟੀ-20 ਮੈਚ ਦੌਰਾਨ ਰਿਲਾਇੰਸ ਵਨ ਵਲੋਂ ਉਨ੍ਹਾਂ ਨੇ ਬੈਂਕ ਆਫ ਬੜੌਦਾ ਵਿਰੁੱਧ 25 ਗੇਂਦਾਂ 'ਚ 38 ਦੌੜਾਂ ਦੀ ਪਾਰੀ ਖੇਡੀ ਸੀ ਤੇ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਹਾਰਦਿਕ ਨੂੰ ਇਸ ਮੈਚ 'ਚ ਖਾਸ ਇਸ ਲਈ ਮੌਕਾ ਮਿਲਿਆ ਕਿ ਉਸਦੀ ਫਿੱਟਨੈਸ ਦਾ ਟੈਸਟ ਲਿਆ ਜਾ ਸਕੇ। ਹਾਰਦਿਕ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 2020 'ਚ ਨਜ਼ਰ ਆਵੇਗਾ।

Gurdeep Singh

This news is Content Editor Gurdeep Singh