ਟੀਵੀ ਸ਼ੋਅ 'ਚ ਖੁਲਾਸੇ ਦੇ ਬਾਅਦ ਮੁਸ਼ਕਲ 'ਚ ਪੰਡਯਾ ਅਤੇ ਰਾਹੁਲ, BCCI ਲੈ ਸਕਦਾ ਹੈ ਵੱਡਾ ਐਕਸ਼ਨ

01/09/2019 3:51:45 PM

ਨਵੀਂ ਦਿੱਲੀ— ਬੀ.ਸੀ.ਸੀ.ਆਈ. ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੂੰ ਇਕ ਟੀਵੀ ਸ਼ੋਅ 'ਤੇ ਮਹਿਲਾਵਾਂ 'ਤੇ ਉਨ੍ਹਾਂ ਦੀ ਟਿੱਪਣੀ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਟਿੱਪਣੀਆਂ ਦੀ ਇੰਨੀ ਜ਼ਿਆਦਾ ਆਲੋਚਨਾਵਾਂ ਦੇ ਬਾਅਦ ਬੋਰਡ ਖਿਡਾਰੀਆਂ ਦੇ ਇਸ ਤਰ੍ਹਾਂ ਦੇ ਸ਼ੋਅ 'ਚ ਸ਼ਿਰਕਤ ਕਰਨ 'ਤੇ ਰੋਕ ਲਗਾ ਸਕਦਾ ਹੈ। 'ਕਾਫੀ ਵਿਦ ਕਰਨ' ਟੀ.ਵੀ. ਸ਼ੋਅ 'ਤੇ ਪੰਡਯਾ ਦੀ ਟਿੱਪਣੀ ਦੀ ਕਾਫੀ ਆਲੋਚਨਾ ਹੋਈ ਜਿਨ੍ਹਾਂ ਨੂੰ 'ਸੈਕਸਿਸਟ' ਤਕ ਕਿਹਾ ਗਿਆ। ਬਾਅਦ 'ਚ ਉਨ੍ਹਾਂ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਸ਼ੋਅ ਦੇ ਹਿਸਾਬ ਨਾਲ ਭਾਵਨਾਵਾਂ 'ਚ ਆ ਗਏ ਸਨ। ਜਦਕਿ ਰਾਹੁਲ ਨੇ ਇਨ੍ਹਾਂ ਆਲੋਚਨਾਵਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਬੀ.ਸੀ.ਸੀ.ਆਈ ਦੇ ਚੁੱਕਾ ਹੈ ਕਾਰਨ ਦੱਸੋ ਨੋਟਿਸ
ਬੀ.ਸੀ.ਸੀ.ਆਈ. ਦਾ ਕੰਮ ਦੇਖ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਚੇਅਰਮੈਨ ਵਿਨੋਦ ਰਾਏ ਨੇ ਕਿਹਾ, ''ਅਸੀਂ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੂੰ ਉਨ੍ਹਾਂ ਦੀ ਟਿੱਪਣੀ ਲਈ ਕਾਰਨ ਦੱਸੋ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਇਸ ਦਾ ਸਪੱਸ਼ਟੀਕਰਨ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ।'' ਹਾਰਦਿਕ ਅਤੇ ਰਾਹੁਲ ਦੋਵੇਂ ਇਸ 'ਸੈਲੀਬ੍ਰਿਟੀ ਚੈਟ ਸ਼ੋਅ' 'ਚ ਦਿਖਾਈ ਦਿੱਤੇ ਜਿਸ ਦੇ ਮੇਜ਼ਬਾਨ ਕਰਨ ਜੌਹਰ ਹਨ। ਪੰਡਯਾ ਨੇ ਟਵਿੱਟਰ 'ਤੇ ਪੋਸਟ ਕੀਤਾ, ''ਕਾਫੀ ਵਿਦ ਕਰਨ 'ਚ ਆਪਣੀ ਟਿੱਪਣੀ ਦੇ ਬਾਰੇ ਲਈ ਮੈਂ ਹਰ ਉਸ ਵਿਅਕਤੀ ਤੋਂ ਮੁਆਫੀ ਮੰਗਣਾ ਚਾਹਾਂਗਾ ਜਿਸ ਨੂੰ ਮੈਂ ਕਿਸੇ ਵੀ ਤਰ੍ਹਾਂ ਨਾਲ ਦੁੱਖ ਪਹੁੰਚਾਇਆ ਹੈ।'' ਉਨ੍ਹਾਂ ਲਿਖਿਆ, ''ਇਮਾਨਦਾਰੀ ਨਾਲ ਕਹਾਂ ਤਾਂ ਮੈਂ ਸ਼ੋਅ ਦੇ ਮੂਡ ਕਾਰਨ ਭਾਵਨਾਵਾਂ 'ਚ ਆ ਗਿਆ। ਮੈਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀਆਂ ਭਾਵਨਾਵਾਂ ਦਾ ਜਾਂ ਕਿਸੇ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਸੀ।''

ਇਹ ਕਿਹਾ ਸੀ ਪੰਡਯਾ ਨੇ
ਸ਼ੋਅ 'ਤੇ ਪੰਡਯਾ ਨੇ ਕਈ ਮਹਿਲਾਵਾਂ ਨਾਲ ਆਪਣੇ ਸਬੰਧ ਨੂੰ ਵਧਾ ਚੜ੍ਹਾ ਕੇ ਦੱਸਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਮਾਤਾ-ਪਿਤਾ ਤੋਂ ਵੀ ਇਸੇ ਬਾਰੇ 'ਚ ਕਾਫੀ ਖੁਲੇ ਹੋਏ ਹਨ। ਇਹ ਪੁੱਛਣ 'ਤੇ ਕੀ ਉਹ ਕਲੱਬ 'ਚ ਮਹਿਲਾਵਾਂ ਦੇ ਨਾਂ ਕਿਉਂ ਨਹੀਂ ਪੁੱਛਦੇ ਤਾਂ ਪੰਡਯਾ ਨੇ ਕਿਹਾ, ''ਮੈਂ ਉਨ੍ਹਾਂ (ਮਹਿਲਾਵਾਂ) ਨੂੰ ਦੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਸਟਾਈਲ ਕਿਵੇਂ ਦਾ ਹੈ। ਮੈਂ ਥੋੜ੍ਹਾ ਅਜਿਹਾ ਹੀ ਹਾਂ। ਇਸ ਲਈ ਮੈਨੂੰ ਇਹ ਵੇਖਣਾ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰੇਗੀ।'' ਇਸ ਤੋਂ ਬਾਅਦ ਪੰਡਯਾ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਅਤੇ ਪਤਾ ਲੱਗਾ ਹੈ ਕਿ ਬੀ.ਸੀ.ਸੀ.ਆਈ. ਦੇ ਚੋਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਫਿੱਟਕਾਰ ਲਗਾਈ।  

ਲਗ ਸਕਦੀ ਹੈ ਅਜਿਹੇ ਸ਼ੋਅ 'ਚ ਹਿੱਸਾ ਲੈਣ ਦੀ 'ਤੇ ਰੋਕ
ਸੂਤਰਾਂ ਮੁਤਾਬਕ ਉਨ੍ਹਾਂ ਦੀਆਂ ਟਿੱਪਣੀਆਂ ਨੂੰ 'ਮੂਰਖਤਾਪੂਰਨ' ਅਤੇ 'ਕੋਝੀ' ਸਮਝਿਆ ਗਿਆ ਅਤੇ ਇਸ ਦਾ ਅਸਰ ਭਾਰਤੀ ਕ੍ਰਿਕਟਰਾਂ ਦੇ ਇਸ ਤਰ੍ਹਾਂ ਦੇ ਗੈਰ-ਕ੍ਰਿਕਟ ਸਬੰਧਤ ਸ਼ੋਅ 'ਚ ਹਿੱਸਾ ਲੈਣ 'ਤੇ ਪੈ ਸਕਦਾ ਹੈ। ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਕਿਹਾ, ''ਇਸ ਬਾਰੇ 'ਚ ਵਿਚਾਰ ਕੀਤਾ ਜਾਵੇਗਾ ਕਿ ਖਿਡਾਰੀਆਂ ਨੂੰ ਇਸ ਤਰ੍ਹਾਂ ਦੇ ਸ਼ੋਅ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ, ਜਿੰਨਾ ਦਾ ਕ੍ਰਿਕਟ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।'' ਪੰਡਯਾ ਇਸ ਸਮੇਂ ਭਾਰਤੀ ਟੀਮ ਦੇ ਨਾਲ ਆਸਟਰੇਲੀਆ 'ਚ ਹਨ। ਪੰਡਯਾ 12 ਜਨਵਰੀ ਤੋਂ ਸਿਡਨੀ 'ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਖੇਡਣਗੇ।

Tarsem Singh

This news is Content Editor Tarsem Singh