100 ਫੀਸਦੀ ਫਿੱਟ ਹੈ ਹਾਰਦਿਕ ਪੰਡਯਾ, ਕੋਈ ਫਿੱਟਨੈਸ ਟੈਸਟ ਨਹੀ ਹੋਇਆ: ਟ੍ਰੇਨਰ

01/12/2020 12:55:34 PM

ਸਪੋਰਟਸ ਡੈਸਕ— ਹਾਰਦਿਕ ਪੰਡਯਾ ਦੇ ਨਿਜੀ ਟ੍ਰੇਨਰ ਐੱਸ ਰਜਨੀਕਾਂਤ ਦਾ ਕਹਿਣਾ ਹੈ ਕਿ ਆਲਰਾਊਂਡਰ ਹਾਰਦਿਕ ਪੰਡਯਾ 100 ਫ਼ੀਸਦੀ ਫਿੱਟ ਹੈ ਅਤੇ ਬੀ. ਸੀ. ਸੀ. ਆਈ. ਨੇ ਕਿਸੇ ਵੀ ਤਰ੍ਹਾਂ ਦਾ ਕੋਈ ਫਿੱਟਨੈਸ ਟੈਸਟ ਨਹੀਂ ਲਿਆ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਹਰਫਨਮੌਲਾ ਹਾਰਦਿਕ ਪੰਡਯਾ ਦੇ ਫਿੱਟਨੈਸ ਟੈਸਟ 'ਚ ਅਸਫਲ ਹੋਣ ਨਾਲ ਨਿਊਜ਼ੀਲੈਂਡ ਖਿਲਾਫ ਇੰਡੀਆ-ਏ ਤੋਂ ਬਾਹਰ ਹੋ ਗਏ। ਹਾਰਦਿਕ ਪੰਡਯਾ ਦੇ ਬਾਹਰ ਹੋਣ ਦੀ ਵਜ੍ਹਾ ਨਾਲ ਇੰਡੀਆ-ਏ 'ਚ ਵਿਜੇ ਸ਼ੰਕਰ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਹੁਣ ਪੰਡਯਾ ਦੇ ਟ੍ਰੇਨਰ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਟਾਈਮਸ ਆਫ ਇੰਡੀਆ ਨੂੰ ਦਿੱਤੇ ਇਕ ਇੰਟਰਵੀਊ 'ਚ ਐੱਸ ਰਜਨੀਕਾਂਤ ਨੇ ਕਿਹਾ, ਹਾਰਦਿਕ ਪੰਡਯਾ 100 ਫੀਸਦੀ ਫਿੱਟ ਹਨ ਅਤੇ ਬੀ. ਸੀ. ਸੀ. ਆਈ. ਨੇ ਉਨ੍ਹਾਂ ਦਾ ਕੋਈ ਫਿੱਟਨੈੱਸ ਟੈਸਟ ਨਹੀਂ ਲਿਆ ਹੈ। ਇਸ ਦੇ ਨਾਲ ਹੀ ਟ੍ਰੇਨਰ ਨੇ ਕਿਹਾ, ਪੰਡਯਾ ਦੀ ਟ੍ਰੇਨਿੰਗ ਅਜੇ ਜਾਰੀ ਰੱਖੀ ਜਾਣੀ ਚਾਹੀਦੀ ਹੈ, ਤਾਂ ਜੋ ਉਸ ਦੇ ਗੇਂਦਬਾਜ਼ੀ ਵਰਕਲੋਡ ਨੂੰ ਪਰਖਿਆ ਜਾ ਸਕੇ। ਪੰਡਯਾ ਦੇ ਟ੍ਰੇਨਰ ਨੇ ਕਿਹਾ ਕਿ ਇਸ ਤੋਂ ਬਾਅਦ ਅੰਤਰਰਾਸ਼ਟਰੀ ਮੈਚਾਂ ਦੀ ਵਜ੍ਹਾ ਨਾਲ ਉਨ੍ਹਾਂ ਦਾ ਵਰਕਲੋਡ ਵੱਧਣਾ ਨਹੀਂ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਸ ਨੂੰ ਇਕ ਤੋਂ ਬਾਅਦ ਇਕ ਅੰਤਰਰਾਸ਼ਟਰੀ ਮੈਚ ਦੀ ਵਜ੍ਹਾ ਨਾਲ ਵਰਕਲੋਡ ਨਹੀਂ ਲੈਣ ਦੇਣਾ ਚਾਹੁੰਦਾ ਅਤੇ ਪੰਡਯਾ ਲਈ ਅਜੇ ਕੋਈ ਫਿੱਟਨੈਸ ਟੈਸਟ ਨਹੀਂ ਹੋਇਆ ਹੈ, ਇਸ ਲਈ ਉਸ ਦੇ ਫੇਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ, ਨਿਊਜ਼ੀਲੈਂਡ ਖਿਲਾਫ ਇੰਡੀਆ-ਏ ਤੋਂ ਬਾਹਰ ਹੋਣ ਦੀ ਵਜ੍ਹਾ ਉਸ ਦਾ ਫਿੱਟ ਨਾ ਹੋਣਾ ਜਾਂ ਕਿਸੇ ਟੈਸਟ 'ਚ ਫੇਲ ਹੋਣਾ ਹੈ। ਉਹ ਪੂਰੀ ਤਰ੍ਹਾਂ ਨਾਲ ਫਿੱਟ ਹੈ। ਉਹ ਹੁਣ ਵੀ ਯੋ-ਯੋ ਟੈਸਟ 'ਚ 20 ਪੁਵਾਇੰਟ ਹਾਸਲ ਕਰ ਸਕਦਾ ਹੈ। ਉਹ 20 ਮੀਟਰ ਆਸਾਨੀ ਨਾਲ ਕਰ ਲੈਂਦਾ ਹੈ। ਮੈਂ ਸਿਰਫ ਉਸ ਦੀ ਗੇਂਦਾਬਾਜ਼ੀ ਦੀ ਵਜ੍ਹਾ ਨਾਲ ਉਸ ਨੂੰ ਰੋਕ ਰਿਹਾ ਹਾਂ। ਉਸ 'ਤੇ ਕੰਮ ਹੋਣਾ ਅਜੇ ਬਾਕੀ ਹੈ, ਤਾਂ ਜੋ ਅਤਰਰਾਸ਼ਟਰੀ ਮੈਚਾਂ ਲਈ ਉਸ ਦਾ ਗੇਂਦਬਾਜ਼ੀ ਵਰਕਲੋਡ ਤੈਅ ਹੋ ਸਕੇ।