B''Day Spcl : ਜਾਣੋ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ

10/11/2019 1:48:20 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦਾ ਅੱਜ ਜਨਮ ਦਿਨ ਹੈ। ਸੱਟ ਦਾ ਸ਼ਿਕਾਰ ਹੋਣ ਦੇ ਚਲਦੇ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਪੰਡਯਾ ਅੱਜ ਆਪਣਾ 27ਵਾਂ ਜਨਮ ਦਿਨ ਮਨਾ ਰਹੇ ਹਨ। ਹਾਰਦਿਕ ਪੰਡਯਾ ਦਾ ਜਨਮ 11 ਅਕਤੂਬਰ 1993  ਨੂੰ ਗੁਜਰਾਤ ਦੇ ਸੂਰਤ 'ਚ ਹੋਇਆ ਸੀ। ਅੱਜ ਪੰਡਯਾ ਜਿਸ ਮੁਕਾਮ 'ਤੇ ਹਨ ਉਹ ਉਨ੍ਹਾਂ ਨੂੰ ਐਵੇਂ ਹੀ ਨਹੀਂ ਮਿਲਿਆ। ਇਸ ਦੇ ਪਿੱਛੇ ਉਨ੍ਹਾਂ ਦੀ ਸਖਤ ਮਿਹਨਤ ਅਤੇ ਸੰਘਰਸ਼ ਹੈ। ਉਨ੍ਹਾਂ ਦਾ ਬਚਪਨ ਗਰੀਬੀ 'ਚ ਬੀਤਿਆ। ਪੰਡਯਾ ਨੂੰ ਅਜਿਹੀ ਸਥਿਤੀ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਮੈਗੀ ਖਾ ਕੇ ਅਤੇ ਟਰੱਕ 'ਚ ਬੈਠ ਕੇ ਕ੍ਰਿਕਟ ਦੇ ਮੈਦਾਨ ਤਕ ਜਾਣਾ ਪਿਆ ਸੀ।

ਉਨ੍ਹਾਂ ਦੇ ਕ੍ਰਿਕਟ ਕਰੀਅਰ ਦੇ ਸਫਰ ਦੀ ਗੱਲ ਕਰੀਏ ਤਾਂ ਪੰਡਯਾ ਨੇ ਦੇਸ਼ ਲਈ 11 ਟੈਸਟ ਮੈਚ ਖੇਡਦੇ ਹੋਏ 18 ਇਨਿੰਗ 'ਚ 532 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਲਾਏ। ਪੰਡਯਾ ਦਾ ਟੈਸਟ ਫਾਰਮੈਟ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ 108 ਦੌੜਾਂ ਹੈ। ਦੂਜੇ ਪਾਸੇ ਹਾਰਦਿਕ ਨੇ ਵਨ-ਡੇ 'ਚ 54 ਮੈਚ ਖੇਡਦੇ ਹੋਏ 38 ਪਾਰੀਆਂ 'ਚ 957 ਦੌੜਾਂ ਬਣਾਈਆਂ ਹਨ। ਵਨ-ਡੇ ਫਾਰਮੈਟ 'ਚ ਪੰਡਯਾ ਦੇ ਨਾਂ ਚਾਰ ਅਰਧ ਸੈਂਕੜੇ ਦਰਜ ਹਨ। ਇਸ ਫਾਰਮੈਟ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 83 ਦੌੜਾਂ ਹਨ। ਟੀ-20 ਫਾਰਮੈਟ 'ਚ ਪੰਡਯਾ ਨੇ 40 ਮੈਚ ਖੇਡਦੇ ਹੋਏ 25 ਇਨਿੰਗਸ 'ਚ 310 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 33 ਦੌੜਾਂ ਹਨ।

ਭਾਰਤੀ ਟੀਮ ਦੇ ਆਲਰਾਊਂਡਰ ਮੰਨੇ ਜਾਣ ਵਾਲੇ ਹਾਰਦਿਕ ਪੰਡਯਾ ਇਨ੍ਹਾਂ ਦਿਨਾਂ 'ਚ ਲੰਡਨ 'ਚ ਹਨ ਅਤੇ ਉਨ੍ਹਾਂ ਨੇ ਆਪਣੀ ਲੋਅਰ ਬੈਕ ਦੀ ਸਰਜਰੀ ਕਰਾਈ ਹੈ ਅਤੇ ਫਿਲਹਾਲ ਉਸ ਤੋਂ ਉਭਰ ਰਹੇ ਹਨ। ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਨੂੰ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਦੇ ਦੌਰਾਨ ਕਮਰ 'ਚ ਸੱਟ ਲੱਗੀ ਸੀ। ਇਸ ਤੋਂ ਬਾਅਦ ਤੋਂ ਉਹ ਟੀਮ 'ਚ ਅੰਦਰ-ਬਾਹਰ ਹੋ ਰਹੇ ਹਨ। ਅੰਤ 'ਚ ਉਨ੍ਹਾਂ ਨੇ ਸਰਜਰੀ ਕਰਾਉਣ ਦਾ ਫੈਸਲਾ ਲਿਆ। ਪੰਡਯਾ ਨੇ ਸਰਜਰੀ ਦੇ ਬਾਅਦ ਦੇ ਕੁਝ ਵੀਡੀਓ ਸ਼ੇਅਰ ਕੀਤੇ ਹਨ, ਜਿਸ 'ਚ ਉਹ ਸਰਜਰੀ ਦੇ ਬਾਅਦ ਚਲਣਾ ਸ਼ੁਰੂ ਕਰਦੇ ਨਜ਼ਰ ਆਏ ਹਨ। ਹਾਰਦਿਕ ਪੰਡਯਾ ਦੱਖਣੀ ਅਫਰੀਕਾ ਦੇ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਸਨ, ਪਰ ਟੈਸਟ ਮੈਚ ਤੋਂ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ।

Tarsem Singh

This news is Content Editor Tarsem Singh