ਟੀ-20 ਵਰਲਡ ਕੱਪ ਦੇ ਮੁੱਖ ਮੈਚਾਂ ''ਚ ਗੇਂਦਬਾਜ਼ੀ ਕਰ ਸਕਦਾ ਹੈ ਹਾਰਦਿਕ  : ਰੋਹਿਤ

10/20/2021 5:13:26 PM

ਦੁਬਈ- ਭਾਰਤੀ ਉਪਕਪਤਾਨ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਜਦੋਂ ਐਤਵਾਰ ਨੂੰ ਇੱਥੇ ਟੀ-20 ਵਰਲਡ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਉਮੀਦ ਹੈ ਕਿ ਆਲਰਾਊਂਡਰ ਹਾਰਦਿਕ ਪੰਡਯਾ ਗੇਂਦਬਾਜ਼ੀ ਕਰਨ ਲਈ ਤਿਆਰ ਰਹਿਣਗੇ। ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ 'ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਕਾਰਨ ਟੀਮ ਦੀ ਅਗਵਾਈ ਕਰ ਰਹੇ ਰੋਹਿਤ ਨੇ ਕਿਹਾ ਕਿ ਮੁੱਖ ਟੂਰਨਾਮੈਂਟ ਦੇ ਦੌਰਾਨ ਟੀਮ ਨੂੰ ਛੇਵੇਂ ਗੇਂਦਬਾਜ਼ ਦੀ ਲੋੜ ਪਵੇਗੀ। 

ਰੋਹਿਤ ਨੇ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ 'ਚ ਟਾਸ ਦੇ ਦੌਰਾਨ ਕਿਹਾ, ‘ਹਾਰਦਿਕ ਚੰਗੀ ਰਿਕਵਰੀ ਕਰ ਰਿਹਾ ਹੈ ਪਰ ਉਸ ਦੇ ਗੇਂਦਬਾਜ਼ੀ ਕਰਨ 'ਚ ਅਜੇ ਕੁਝ ਸਮਾਂ ਲੱਗੇਗਾ। ਉਸ ਨੇ ਗੇਂਦਬਾਜ਼ੀ ਸ਼ੁਰੂ ਨਹੀਂ ਕੀਤੀ ਹੈ। ਪਰ ਉਸ ਨੂੰ ਟੂਰਨਾਮੈਂਟ ਦੀ ਸ਼ੁਰੂਆਤ ਤਕ ਗੇਂਦਬਾਜ਼ੀ ਕਰਨ ਦੇ ਲਈ ਤਿਆਰ ਹੋਣਾ ਚਾਹੀਦਾ ਹੈ।'' ਉਨ੍ਹਾਂ ਕਿਹਾ, ‘ਸਾਡੇ ਮੁੱਖ ਗੇਂਦਬਾਜ਼ ਬਹੁਤ ਚੰਗੇ ਹਨ, ਪਰ ਤੁਹਾਨੂੰ ਛੇਵੇਂ ਗੇਂਦਬਾਜ਼ ਦੇ ਲਈ ਇਕ ਬਦਲ ਦੀ ਲੋੜ ਹੈ। '' ਭਾਰਤ ਐਤਵਾਰ ਨੂੰ ਇੱਥੇ ਆਪਣੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨਾਲ ਭਿੜੇਗਾ। ਟੂਰਨਾਮੈਂਟ ਤੋਂ ਪਹਿਲਾਂ ਪੰਡਯਾ ਦੀ ਫਿੱਟਨੈਸ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ) 'ਚ ਗੇਂਦਬਾਜ਼ੀ ਨਹੀਂ ਕੀਤੀ ਸੀ। 

Tarsem Singh

This news is Content Editor Tarsem Singh