ਹਰਭਜਨ ਨੇ ਇਸ ਖਿਡਾਰੀ ਨੂੰ ਦਿੱਤਾ ਬੁਮਰਾਹ ਦੀ ਸ਼ਾਨਦਾਰ ਹੈਟ੍ਰਿਕ ਦਾ ਸਿਹਰਾ

09/01/2019 3:37:18 PM

ਨਵੀਂ ਦਿੱਲੀ : ਹਰਭਜਨ ਸਿੰਘ ਦਾ ਮੰਨਣਾ ਹੈ ਕਿ ਬੁਮਰਾਹ ਹਮੇਸ਼ਾ ਵਿਰਾਟ ਕੋਹਲੀ ਦੇ ਕਰਜ਼ਦਾਰ ਰਹਿਣਗੇ ਜਿਸਦੀ ਬਦੌਲਤ ਉਸ ਨੂੰ ਹੈਟ੍ਰਿਕ ਮਿਲੀ, ਜਿਵੇਂ ਉਹ 18 ਸਾਲ ਪਹਿਲਾਂ ਹੈਰਾਨ ਕਰਨ ਵਾਲੀ ਕੈਚ ਲਈ ਸਦਗੋਪਨ ਰਮੇਸ਼ ਦੇ ਕਰਜ਼ਦਾਰ ਹਨ। ਟੈਸਟ ਕ੍ਰਿਕਟ ਵਿਚ ਭਾਰਤ ਲਈ ਪਹਿਲੀ ਹੈਟ੍ਰਿਕ ਬਣਾਉਣ ਵਾਲੇ ਹਰਭਜਨ ਨੇ ਬੁਮਰਾਹ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਜੋ ਇਹ ਉਪਲੱਬਧੀ ਹਾਸਲ ਕਰਨ ਵਾਲੇ ਤੀਜੇ ਗੇਂਦਬਾਜ਼ ਬਣੇ। ਸਾਲ 2001 ਵਿਚ ਹਰਭਜਨ ਨੇ ਤਾਕਤਵਰ ਆਸਟਰੇਲੀਆ ਖਿਲਾਫ ਹੈਟ੍ਰਿਕ ਲਈ ਸੀ।

ਹਰਭਜਨ ਨੇ ਬੁਮਰਾਹ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਇਸ ਹੈਟ੍ਰਿਕ ਦਾ ਸਿਹਰਾ ਬੁਮਰਾਹ ਦੇ ਨਾਲ ਵਿਰਾਟ ਨੂੰ ਵੀ ਜਾਂਦਾ ਹੈ। ਗੇਂਦਬਾਜ਼ ਨੂੰ ਨਹੀਂ ਲੱਗਾ ਸੀ ਕਿ ਬੱਲੇਬਾਜ਼ ਆਊਟ ਹੈ ਪਰ ਕਪਤਾਨ ਨੂੰ ਅੰਦਰੋਂ ਲੱਗ ਰਿਹਾ ਸੀ ਕਿ ਉਹ ਆਊਟ ਹੈ। ਜੇਕਰ ਵਿਰਾਟ ਡੀ. ਆਰ. ਐੱਸ. ਨਹੀਂ ਲੈਂਦੇ ਤਾਂ ਕੀ ਹੁੰਦਾ? ਕਪਤਾਨ ਦਾ ਇਹ ਫੈਸਲਾ ਬਿਹਤਰੀਨ ਸੀ ਜਿਸਦੀ ਵਜ੍ਹਾ ਨਾਲ ਬੁਮਰਾਹ ਇਹ ਸ਼ਾਨਦਾਰ ਕਾਰਨਾਮਾ ਕਰ ਸਕਿਆ।’’ ਹਰਭਜਨ ਨੂੰ ਹੁਣ ਵੀ ਲਗਦਾ ਹੈ ਕਿ ਰਮੇਸ਼ ਦੀ ਸ਼ਾਨਦਾਰ ਕੋਸ਼ਿਸ਼ ਦੇ ਬਿ ਨਾ ਉਹ ਇਤਿਹਾਸ ਨਹÄ ਬਣਾ ਸਕਦੇ ਸੀ। ਹਰਭਜਨ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਦਾਦਾ (ਸੌਰਵ ਗਾਂਗੁਲੀ) ਦੇ ਨਾਲ ਚਰਚਾ ਕਰਨ ਦੇ ਬਾਅਦ ਗੇਂਦਬਾਜ਼ੀ ਕੀਤੀ।

ਕੌਮਾਂਤਰੀ ਪੱਧਰ ’ਤੇ 711 ਵਿਕਟਾਂ ਹਾਸਲ ਕਰਨ ਵਾਲੇ ਹਰਭਜਨ ਨੇ ਕਿਹਾ, ‘‘ਇਸ ਲਈ ਮੇਰਾ ਮੰਨਣਾ ਹੈ ਕਿ ਕੁਝ ਚੀਜ਼ਾਂ ਇਕੱਠੀਆਂ ਹੁੰਦੀਆਂ ਹਨ ਤਾਂ ਅਜਿਹਾ ਹੀ ਹੁੰਦਾ ਹੈ। ਤਦ ਉਹ ਰਮੇਸ਼ ਦਾ ਸ਼ਾਨਦਾਰ ਕੈਚ ਸੀ ਅਤੇ ਹੁਣ ਵਿਰਾਟ ਦਾ ਫੈਸਲਾ ਰਿਹਾ। ਹਰਭਜਨ ਨੇ ਕਿਹਾ ਕਿ ਰਾਹੁਲ ਦ੍ਰਾਵਿੜ ਨੇ ਜਿਸ ਤਰ੍ਹਾਂ ਇਸ ਹੈਟ੍ਰਿਕ ਦਾ ਮਜ਼ਾ ਲਿਆ ਸੀ ਉਹ ਹੈਰਾਨ ਰਹਿ ਗਏ ਸੀ।