ਭੱਜੀ ਨੇ ਚੋਣਕਾਰਾਂ ''ਤੇ ਚੁੱਕੇ ਸਵਾਲ, ਕਿਹਾ- ਇਸ ਧਾਕੜ ਖਿਡਾਰੀ ਨੂੰ ਕਿਉਂ ਨਹੀਂ ਮਿਲੀ ਟੀਮ ''ਚ ਜਗ੍ਹਾ

12/25/2019 2:38:21 PM

ਸਪੋਰਟਸ ਡੈਸਕ : ਸ਼੍ਰੀਲੰਕਾ ਖਿਲਾਫ ਖੇਡੀ ਜਾਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ਅਤੇ ਆਸਟਰੇਲੀਆ ਖਿਲਾਫ ਖੇਡੀ ਜਾਣ ਵਾਲੀ ਇੰਨੇ ਹੀ ਮੈਚਾਂ ਦੀ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਦੇ ਐਲਾਨ ਤੋਂ ਬਾਅਦ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ 'ਤੇ ਸਵਾਲ ਖੜੇ ਕੀਤੇ ਹਨ। ਕੁਝ ਖਿਡਾਰੀਆਂ ਦੀ ਚੋਣ ਨੂੰ ਲੈ ਕੇ ਭੱਜੀ ਨੇ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸ਼ਾਗਦ ਦੀ ਪ੍ਰਧਾਨਗੀ ਵਾਲੀ ਕਮੇਟੀ 'ਤੇ ਸਵਾਲ ਚੁੱਕੇ ਹਨ। ਹਰਭਜਨ ਨੇ ਚੋਣਕਾਰਾਂ ਦੀ ਮੁੰਬਈ ਦੇ ਸੂਰਜਕੁਮਾਰ ਯਾਦਵ ਨੂੰ ਨਾ ਚੁਣਨ ਦੀ ਆਲੋਚਨਾ ਕੀਤੀ ਹੈ। ਮੁੰਬਈ ਲਈ ਘਰੇਲੂ ਕ੍ਰਿਕਟ ਖੇਡਣ ਵਾਲੇ ਸੂਰਯਕੁਮਾਰ ਨੂੰ ਦੋ ਟੂਰ ਮੈਚਾਂ ਅਤੇ ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਸੀਰੀਜ਼ ਲਈ ਭਾਰਤ-ਏ ਟੀਮ 'ਚ ਥਾਂ ਮਿਲੀ ਪਰ ਰਾਸ਼ਟਰੀ ਟੀਮ ਵਿਚ ਉਸ ਦਾ ਨਾਂ ਨਾ ਹੋਣ ਤੋਂ ਹਰਭਜਨ ਭੜਕ ਗਏ।

ਸੂਰਯਕੁਮਾਰ ਨੇ 73 ਪਹਿਲੇ ਦਰਜੇ ਦੇ ਮੈਚਾਂ ਚ 4920 ਦੌੜਾਂ ਬਣਾਈਆਂ ਹਨ। 29 ਸਾਲ ਦੇ ਇਸ ਖਿਡਾਰੀ ਦੀ ਔਸਤ 43.53 ਹੈ, ਜਿਸ ਚ 13 ਸੈਂਕੜੇ ਅਤੇ 24 ਅਰਧ ਸੈਂਕੜੇ ਸ਼ਾਮਲ ਹਨ। ਟੀ-20 ਵਿੱਚ ਉਸਨੇ 149 ਮੈਚਾਂ ਚ 31.37 ਦੀ ਔਸਤ ਨਾਲ 3,012 ਦੌੜਾਂ ਬਣਾਈਆਂ ਹਨ। ਹਾਲ ਹੀ ਚ ਉਸਨੇ ਰਣਜੀ ਟਰਾਫੀ ਵਿੱਚ ਵਡੋਦਰਾ ਦੇ ਖਿਲਾਫ ਮੁੰਬਈ ਦੀ 309 ਦੌੜਾਂ ਦੀ ਜਿੱਤ ਚ ਅਜੇਤੂ 102 ਦੌੜਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਸਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ 85 ਮੈਚ ਖੇਡੇ ਹਨ ਅਤੇ ਸੱਤ ਅਰਧ ਸੈਂਕੜਿਆਂ ਦੀ ਮਦਦ ਨਾਲ 1548 ਦੌੜਾਂ ਬਣਾਈਆਂ ਹਨ।

ਹਰਭਜਨ ਨੇ ਮੰਗਲਵਾਰ ਨੂੰ ਟਵੀਟ ਕੀਤਾ, "ਮੈਂ ਹੈਰਾਨ ਹਾਂ ਕਿ ਸੂਰਯਕੁਮਾਰ ਨੇ ਕੀ ਗਲਤ ਕੀਤਾ ਹੈ?" ਭਾਰਤੀ ਟੀਮ, ਇੰਡੀਆ-ਏ, ਇੰਡੀਆ-ਬੀ ਵਿੱਚ ਚੁਣੇ ਗਏ ਬਾਕੀ ਖਿਡਾਰੀਆਂ ਦੀ ਤਰ੍ਹਾਂ ਉਨ੍ਹਾਂ ਨੇ ਵੀ ਦੌੜਾਂ ਬਣਾਈਆਂ ਹਨ ਤਾਂ ਫਿਰ ਉਸ ਨਾਲ ਵੱਖਰਾ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ? ਮੁੰਬਈ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਇਸ ਸਾਲ ਸਾਰੇ ਛੋਟੇ ਫਾਰਮੈਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭੱਜੀ ਨੇ ਮੰਨਿਆ ਕਿ ਸੂਰਯਾ ਕੁਮਾਰ ਨੇ ਸੀਨੀਅਰ ਰਾਸ਼ਟਰੀ ਟੀਮ ਚ ਆਪਣੀ ਥਾਂ ਬਣਾਉਣ ਦੀ ਪ੍ਰੇਰਣਾ ਨਾਲ ਖੇਡਣਾ ਜਾਰੀ ਰੱਖਿਆ ਪਰ ਕਈ ਵਾਰ ਮੌਜੂਦਾ ਸਮੇਂ ਚ ਰਹਿਣਾ ਮੁਸ਼ਕਲ ਹੁੰਦਾ ਸੀ। ਸੂਰਯਕੁਮਾਰ ਨੂੰ ਸੱਤ ਸਾਲਾਂ ਬਾਅਦ ਇੰਡੀਆ ਏ ਟੀਮ ਵਿੱਚ ਨਿਊਜ਼ੀਲੈਂਡ ਦੇ ਆਉਣ ਵਾਲੇ ਦੌਰੇ ਲਈ ਚੁਣਿਆ ਗਿਆ ਹੈ। ਇਹ 29 ਸਾਲਾ ਖਿਡਾਰੀ ਮੁੰਬਈ ਰਣਜੀ ਟੀਮ ਦਾ ਕਪਤਾਨ ਵੀ ਹੈ।