ਸਪਿਨਰ ਤੋਂ ਟਰਬਨੇਟਰ ਬਣਨ ਦਾ ਸਫਰ, ਜਾਣੋ ਭੱਜੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

03/12/2020 12:36:26 PM

ਸਪੋਰਟਸ ਡੈਸਕ— ਭਾਰਤੀ ਟੀਮ ਨੇ ਸਾਲ 1932 ’ਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਟੀਮ ’ਚ ਮਹਾਨ ਗੇਂਦਬਾਜ਼ਾਂ ਦੀ ਰਿਵਾਇਤ ਰਹੀ ਹੈ। ਭਾਰਤੀ ਕ੍ਰਿਕਟ ’ਚ ਸਾਲ 2001 ਤੋਂ ਪਹਿਲਾਂ ਟੈਸਟ ਕ੍ਰਿਕਟ ’ਚ ਇਕ ਵੀ ਭਾਰਤੀ ਗੇਂਦਬਾਜ਼ ਅਜਿਹਾ ਨਹੀਂ ਹੋਇਆ ਸੀ ਜੋ ਇਕ ਵੀ ਹੈਟਿ੍ਰਕ ਹਾਸਲ ਕਰ ਸਕਣ ’ਚ ਸਫਲ ਰਿਹਾ ਹੋਵੇ। ਮਤਲਬ ਕਿ ਤਕਰੀਬਨ 68 ਸਾਲ ਲੱਗ ਗਏ ਭਾਰਤ ਨੂੰ ਉਸ ਦੀ ਪਹਿਲੀ ਟੈਸਟ ਹੈਟਿ੍ਰਕ ਲੈਣ ਦੇ ਲਈ। ਜਦੋਂ ਟੀਮ ਇੰਡੀਆ ਲਈ ਟੈਸਟ ਕ੍ਰਿਕਟ ਦੀ ਪਹਿਲੀ ਹੈਟਿ੍ਰਕ ਲਈ ਗਈ ਤਾਂ ਇਸ ਖਾਸ ਉਪਲਬੱਧੀ ਦਾ ਸਹਿਰਾ ਪੰਜਾਬ ਦੇ ਉਸ ਖਿਡਾਰੀ ਦੇ ਸਿਰ ਬੱਝਿਆ ਜੋ ਅੱਜ ਭਾਰਤ ਵਲੋਂ ਵਿਸ਼ਵ ਪੱਧਰ ਦਾ ਆਫ ਸਪਿਨਰ ਗੇਂਦਬਾਜ਼ ਦੇ ਤੌਰ ’ਤੇ ਮਸ਼ਹੂਰ ਹੈ। ਅਸੀਂ ਗੱਲ ਕਰ ਰਹੇ ਹਾਂ ਹਰਭਜਨ ਸਿੰਘ ਬਾਰੇ। ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਮੁੰਬਈ ਇੰਡੀਅਨਜ਼ ਟੀਮ ਅਤੇ ਪੰਜਾਬ ਰਾਜ ਕ੍ਰਿਕਟ ਟੀਮ (2012-13) ਦੇ ਸਾਬਕਾ ਕਪਤਾਨ ਵੀ ਰਹੇ ਹਨ। ਉਹ ਇਕ ਵਿਸ਼ਵ ਦੇ ਬਿਹਤਰੀਨ ਸਪਿਨ ਗੇਂਦਬਾਜ਼ਾਂ ’ਚੋਂ ਇਕ ਹਨ ਅਤੇ ਆਲਰਾਊਂਡਰ ਬਣਨ ਦੀ ਚਾਅ ਰੱਖਣ ਵਾਲੇ ਹਰਭਜਨ ਸਿੰਘ ਇਕ ਆਫ ਸਪਿਨਰ ਦੇ ਰੂਪ ’ਚ ਮੁਥੱਈਆ ਮੁਰਲੀਧਰਨ ਤੋਂ ਬਾਅਦ ਟੈਸਟ ਮੈਚਾਂ ’ਚ 417 ਵਿਕਟਾਂ ਲੈ ਕੇ ਦੁਨੀਆ ’ਚ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ ਅਤੇੇ ਨਾਲ ਹੀ ਉਹ ਟੈਸਟ ਮੈਚਾਂ ’ਚ ਦੋ ਸੈਂਕੜੇ ਵੀ ਲਗਾ ਚੁਕੇ ਹਨ। ਅੱਜ ਅਸੀਂ ਗੱਲ ਕਰਾਂਗੇ ਭਾਰਤੀ ਟੀਮ ਦੇ ਆਫ ਸਪਿਨਰ ਗੇਂਦਬਾਜ਼ ਹਰਭਜਨ ਬਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਤਰਾਂ ਦੇ ਉਤਾਰ ਚੜਾਅ ਦੇਖੇ ਅਤੇ ਕਈ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਅੱਗੇ ਵੱਧੇ। ਆਪਣੇ ਕ੍ਰਿਕਟਰ ਕਰੀਅਰ ਨੂੰ ਲੈ ਕੇ ਉਨ੍ਹਾਂ ਨੇ ਕਾਫੀ ਸੰਘਰਸ਼ ਵੀ ਕੀਤਾ।ਹਰਭਜਨ ਸਿੰਘ ਦਾ ਪਰਿਵਾਰ
ਭਾਰਤੀ ਸਪਿਨ ਸਟਾਰ ਹਰਭਜਨ ਸਿੰਘ ਦਾ ਜਨਮ 3 ਜੁਲਾਈ 1980 ਨੂੰ ਪੰਜਾਬ ਦੇ ਜਲੰਧਰ ’ਚ ਇਕ ਸਿੱਖ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਸਰਦੇਵ ਸਿੰਘ ਪਲਾਹਾ ਹੈ। ਉਨ੍ਹਾਂ ਦੇ  ਪਿਤਾ ਇੱਕ ਬਿਜ਼ਨੈੱਸ ਮੈਨ ਸਨ। ਪਿਤਾ ਨੇ ਜ਼ੋਰ ਦੇਣ ’ਤੇ ਉਨ੍ਹਾਂ ਨੇੇ ਆਪਣੇ ਕ੍ਰਿਕਟ ਕਰੀਅਰ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਭਾਰਤੀ ਟੀਮ ’ਚ ਜਗ੍ਹਾ ਵੀ ਬਣਾਈ। ਹਰਭਜਨ ਨੂੰ ਉਨ੍ਹਾਂ ਦੇ ਪਹਿਲੇ ਕੋਚ ਚਰਣਜੀਤ ਸਿੰਘ ਭੁੱਲਰ ਨੇ ਇਕ ਬੱਲੇਬਾਜ਼ ਦੇ ਰੂਪ ’ਚ ਟਰੇਂਡ ਕੀਤਾ ਸੀ ਪਰ ਉਨ੍ਹਾਂ ਦੇ ਕੋਚ ਦੇ ਦਿਹਾਂਤ ਤੋਂ ਬਾਅਦ ਹਰਭਜਨ ਨੇ ਸਪਿਨ ਗੇਂਦਬਾਜ਼ੀ ਨੂੰ ਅਪਣਾ ਲਿਆ। 2000 ’ਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਰਭਜਨ ਪਰਿਵਾਰ ਦੇ ਮੁਖੀ ਬਣ ਗਏ ਅਤੇ 2001 ਤਕ ਉਨ੍ਹਾਂ ਨੇ ਆਪਣੀ ਤਿੰਨੋਂ ਭੈਣਾਂ ਦਾ ਵਿਆਹ ਕੀਤਾ। 2001 ’ਚ ਆਸਟਰੇਲੀਆ ਖਿਲਾਫ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਪੰਜਾਬ ਸਰਕਾਰ ਨੇ ਉਨ੍ਹਾਂ ਇਨਾਮਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਨੂੰ 5 ਲੱਖ ਰੁਪਏ, ਜ਼ਮੀਨ ਅਤੇ ਪੰਜਾਬ ਪੁਲਸ ’ਚ ਇਕ ਡੀ. ਐਸ. ਪੀ. ਬਣਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ। ਸੰਨ 2009 ’ਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਸੀ।

ਕ੍ਰਿਕਟ ਕਰੀਅਰ ’ਚ ਵਿਵਾਦ
ਹਰਭਜਨ ਸਿੰਘ ਦੇ ਕ੍ਰਿਕਟ ਕਰੀਅਰ ’ਚ ਕਈ ਸਾਰੇ ਵਿਵਾਦ ਵੀ ਹੋਏ ਹਨ। ਹਰਭਜਨ ਸਿੰਘ ਦੇ ਕ੍ਰਿਕਟ ਕਰੀਅਰ ’ਚ ਸਭ ਤੋਂ ਜ਼ਿਆਦਾ ਵਿਵਾਦ ਤੱਦ ਹੋਇਆ ਸੀ ਜਦੋਂ ਹਰਭਜਨ ਸਿੰਘ ਨੇ ਐਡ੍ਰੀਊ ਸਾਇਮੰਡ ਨੂੰ ਮੰਕੀ (Monkey) ਕਹਿ ਦਿੱਤਾ ਸੀ। ਇਸ ਵਿਵਾਦ ਦੇ ਕਾਰਨ ਹਰਭਜਨ ਸਿੰਘ ਦੇ ’ਤੇ ਕਈ ਮੈਚਾਂ ਲਈ ਬੈਨ ਕਰ ਦਿੱਤਾ ਗਿਆ ਸੀ। ਹਰਭਜਨ ਸਿੰਘ ਅਤੇ ਸਾਇਮੰਡ ਵਿਚਾਲੇ ਦਾ ਇਹ ਵਿਵਾਦ ਕਾਫ਼ੀ ਸਮੇਂ ਤਕ ਚਰਚਾ ’ਚ ਰਿਹਾ। ਹਰਭਜਨ ਸਿੰਘ ਨੇ ਹੁਣ ਤਕ ਕ੍ਰਿਕਟ ਤੋਂ ਸੰੰਨਿਆਸ ਨਹੀਂ ਲਿਆ ਹੈ ਅਤੇ ਅੱਜ ਵੀ ਉਹ ਕ੍ਰਿਕਟ ਮੈਚ ਖੇਡਦੇ ਹਨ। ਉਹ ਆਈ. ਪੀ. ਐੱਲ. ’ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਸ਼੍ਰੀਸੰਤ ਦੇ ਥੱਪੜ ਕਾਂਡ ’ਚ ਕਾਫ਼ੀ ਜ਼ਿਆਦਾ ਸੁਰਖੀਆਂ ’ਚ ਰਹੇ ਗਨ।

ਅੰਡਰ-19 ’ਚ ਡੈਬਿਊ
ਭੱਜੀ ਨੂੰ ਕੁਝ ਮਹੀਨਿਆਂ ਦੇ ਅੰਦਰ ਹੀ ਇੰਡੀਆ ਅੰਡਰ -19 ਵਲੋਂ ਦੱਖਣੀ ਅਫਰੀਕਾ ਖਿਲਾਫ ਇਕ ਵਨ-ਡੇ ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਮੈਚ ’ਚ ਉਹ 7 ਓਵਰਾਂ ’ਚ 19 ਦੌੜਾਂ ਦੇ ਕੇ 1 ਵਿਕਟ ਹਾਸਲ ਕਰਨ ’ਚ ਸਫਲ ਰਹੇ ਨਾਲ ਹੀ ਭਾਰਤੀ ਟੀਮ ਵੀ ਜਿੱਤਣ ’ਚ ਸਫਲ ਰਹੀ। ਇਸ ਕ੍ਰਮ ’ਚ 1996-97 ਪੰਜਾਬ ਅੰਡਰ 19 ਵਲੋਂ ਜੰਮੂ ਕਸ਼ਮੀਰ ਖਿਲਾਫ ਖੇਡਣ ਦਾ ਮੌਕਾ ਮਿਲਿਆ ਇਸ ਮੈਚ ਦੀ ਇਕ ਪਾਰੀ ’ਚ ਉਨ੍ਹਾਂ ਨੇ 54 ਰਣ ਬਣਾ ਕੇ 8 ਵਿਕਟਾਂ ਹਾਸਲ ਕੀਤੀਆਂ ਅਤੇ ਪੰਜਾਬ ਨੂੰ ਇਕ ਵਾਰ ਧਮਾਕੇਦਾਰ ਜਿੱਤ ਦਿਵਾਈ। ਜਲਦ ਹੀ ਉਨ੍ਹਾਂ ਨੂੰ ਫਰਸਟ ਕਲਾਸ ਮੈਚਾਂ ’ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਉਸ ਮੈਚ ’ਚ ਉਨ੍ਹਾਂ ਨੇ 3/35 ਵਾਲੀ ਚੰਗੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ।

ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ
ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਦਾ ਗੇਂਦਬਾਜ਼ੀ ਐਕਸ਼ਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਕ੍ਰਿਕਟ ਅਥੋਰੀਟੀਜ਼ ਨੇ ਉਨ੍ਹਾਂ ਦੇ ਐਕਸ਼ਨ ’ਤੇ ਕਾਫ਼ੀ ਸਵਾਲ ਵੀ ਚੁੱਕੇ ਸਨ।  25 ਮਾਰਚ 1998 ਨੂੰ ਹਰਭਜਨ ਸਿੰਘ ਨੇ ਆਸਟਰੇਲੀਆ ਖਿਲਾਫ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਅਤੇ 17 ਅਪ੍ਰੈਲ 1998 ਨੂੰ ਨਿਊਜ਼ੀਲੈਂਡ ਖਿਲਾਫ ਉਨ੍ਹਾਂ ਨੇ ਵਨ ਡੇ ਮੈਚਾਂ ’ਚ ਡੈਬਿਊ ਕੀਤਾ। ਹਰਭਜਨ ਸਿੰਘ ਨੇ 100 ਤੋਂ ਵੀ ਜ਼ਿਆਦਾ ਟੈਸਟ ਮੈਚ ਖੇਡੇ ਹਨ। ਕਿਸੇ ਵੀ ਕ੍ਰਿਕਟਰ ਲਈ 100 ਤੋਂ ਵੀ ਜ਼ਿਆਦਾ ਟੈਸਟ ਮੈਚ ਖੇਡਣਾ ਆਪਣੇ ਆਪ ’ਚ ਇਕ ਰਿਕਾਰਡ ਹੈ। ਹਰਭਜਨ ਸਿੰਘ ਕਈ ਸਾਲਾਂ ਤਕ ਭਾਰਤੀ ਕ੍ਰਿਕੇਟ ਟੀਮ ਦੇ ਟਾਪ ਗੇਂਦਬਾਜ਼ ਰਹਿ ਚੁੱਕੇ ਹਨ। ਇਸ ਦੇ ਨਾਲ ਨਾਲ ਕਈ ਅਜਿਹੇ ਮੌਕਿਆਂ ’ਤੇ ਉਨ੍ਹਾਂ ਨੇ ਆਪਣੇ ਕਮਾਲ ਦੀ ਗੇਂਦਬਾਜ਼ੀ ਨਾਲ ਭਾਰਤ ਨੂੰ ਜਿੱਤ ਦਿਵਾਈ ਹੈ। ਨਾਲ ਹੀ 1 ਦਸੰਬਰ 2006 ਨੂੰ ਦੱਖਣੀ ਅਫਰੀਕਾ ਖਿਲਾਫ ਹਰਭਜਨ ਸਿੰਘ ਨੇ ਟੀ-20 ’ਚ ਡੈਬਿਊ ਕੀਤਾ। 2008 ’ਚ ਆਈ. ਪੀ. ਐੱਲ ’ਚ ਉਹ ਮੁੰਬਈ ਵਲੋਂ ਖੇਡੇਦੇ ਹੋਏ ਡੈਬਿਊ ਕੀਤਾ। ਹਰਭਜਨ ਸਿੰਘ ਨੇ ਭਾਰਤ ਵਲੋਂ ਖੇਡਦੇ ਹੋਏ 103 ਟੈਸਟ ਮੈਚਾਂ ’ਚ 417 ਵਿਕਟਾਂ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2,224 ਦੌੜਾਂ ਵੀ ਬਣਾਈਆਂ ਹਨ ਜਿਸ ’ਚ ਦੋ ਸੈਂਕੜੇ ਅਤੇ 9 ਅਰਧ ਸੈਂਕੜੇ  ਸ਼ਾਮਲ ਹਨ। ਹਰਭਜਨ ਨੇ 236 ਵਨ-ਡੇ ਮੈਚਾਂ ’ਚ 269 ਲਈਆਂ ਹਨ। ਵਨ-ਡੇ ਕ੍ਰਿਕਟ ’ਚ ਉਨ੍ਹਾਂ ਨੇ 1,237 ਦੌੜਾਂ ਵੀ ਬਣਾਈਆਂ ਹਨ। ਭੱਜੀ ਨੇ 28 ਟੀ-20 ਅੰਤਰਰਾਸ਼ਟਰੀ ਮੈਚਾਂ ’ਚ 25 ਵਿਕਟਾਂ ਲਈਆਂ ਹਨ।

ਆਈ. ਪੀ. ਐੱਲ ’ਚ ਡੈਬਿਊ
ਹਰਭਜਨ ਸਿੰਘ ਨੇ 2008 ’ਚ ਮੰਬਈ ਇੰਡੀਅੰਨਜ਼ ਵਲੋਂ ਖੇਡਦੇ ਹੋਏ ਆਈ. ਪੀ. ਐੱਲ ’ਚ ਡੈਬਿਊ ਕੀਤਾ। ਆਪਣੇ ਆਈ. ਪੀ. ਐੱਲ ਕਰੀਅਰ ’ਚ ਹਰਭਜਨ ਸਿੰਘ ਨੇ ਲਗਾਤਾਰ 10 ਸਾਲ ਤੱਕ ਮੁੰਬਈ ਇੰਡੀਅਨਜ਼ ਲਈ ਕ੍ਰਿਕਟ ਖੇਡੀ ਸੀ। ਮੁੰਬਈ ਲਈ ਖੇਡੇ 136 ਮੈਚਾਂ ’ਚ ਭੱਜੀ ਨੇ 127 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਪਿਛਲੇ 2 ਸੀਜ਼ਨ ਤੋਂ ਚੇਨਈ ਲਈ ਖੇਡ ਰਹੇ ਇਸ ਆਫ ਸਪਿਨਰ ਨੇ ਹੁਣ ਤੱਕ ਇਸ ਟੀਮ ਲਈ 23 ਮੈਚ ਖੇਡ ਕੇ 23 ਸ਼ਿਕਾਰ ਕੀਤੇ ਹਨ। ਪਿਛਲੇ ਸੀਜ਼ਨ CSK ਲਈ 13 ਮੈਚ ਖੇਡਣ ਵਾਲੇ ਭੱਜੀ ਸਿਰਫ 7 ਵਿਕਟਾਂ ਹੀ ਆਪਣੇ ਨਾਂ ਕਰ ਸਕਿਆ ਹੈ ਪਰ ਇਸ ਸੀਜ਼ਨ CSK ਲਈ ਇਹ ਉਨ੍ਹਾਂ ਦਾ 10ਵਾਂ ਹੀ ਮੈਚ ਸੀ ਅਤੇ ਉਹ ਹੁਣ ਤੱਕ 16 ਵਿਕਟਾਂ ਆਪਣੇ ਨਾਂ ਕਰ ਚੁੱਕਾ ਹੈ। ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ) ਦੇ ਗੇਂਦਬਾਜ਼ ਹਰਭਜਨ ਸਿੰਘ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਵਿੱਚ 150 ਜਾਂ ਇਸ ਤੋਂ ਵੱਧ ਵਿਕਟ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਵੀ ਬਣੇ ਹਨ।

ਇਸ ਬਾਲੀਵੁੱਡ ਐਕਟ੍ਰਸ ਨਾਲ ਕੀਤਾ ਵਿਆਹ
ਫਿਲਹਾਲ ਮਸਤੀ ਮੂਡ ’ਚ ਰਹਿਣ ਵਾਲੇ ਹਰਭਜਨ 2007 ’ਚ ਫਿਲਮਾਂ ’ਚ ਡੈਬਿਊ ਕਰਨ ਵਾਲੀ ਬਾਲੀਵੁੱਡ ਐਕਟ੍ਰਸ ਗੀਤਾ ਬਸਰਾ ਨਾਲ ਇਕ ਈਵੈਂਟਸ ’ਚ ਮਿਲੇ ਸਨ ਅਤੇ ਉਥੇ ਹੀ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਕਾਫ਼ੀ ਡੇਟਸ ਅਤੇ ਇੰਤਜ਼ਾਰ ਤੋਂ ਬਾਅਦ ਦੋਵਾਂ ਨੇ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ। ਹਰਭਜਨ ਕਿ੍ਰਕਟ ਤੋਂ ਇਲਾਵਾ ਫਿਲਮਾਂ ’ਚ ਵੀ ਹੱਥ ਅਜ਼ਮਾ ਚੁੱਕੇ ਹਨ। ਉਨ੍ਹਾਂ ਦੀ ਫਿਲਮ ਮੁਜਸੇ ਸ਼ਾਦੀ ਕਰੋਗੀ, ਭਾਜੀ ਇਸ ਪ੍ਰਾਬਲਮ ਅਤੇ ਸੈਕਿੰਡ ਹੈਂਡ ਹੱਸਬੈਂਡ ਅਤੇ ਹੁਣ ਹਰਭਜਨ ਮੈਚਾਂ ਦੀ ਕੁਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ।