ਸ਼ੈਲਡਨ ਤੇ ਮਨਦੀਪ ਨੂੰ ਟੀਮ ’ਚ ਨਾ ਚੁਣਨ ’ਤੇ ਹਰਭਜਨ ਨੇ ਜਤਾਈ ਨਾਰਾਜ਼ਗੀ

11/11/2021 1:34:21 AM

ਮੁੰਬਈ- ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸ਼ਾਨਦਾਰ ਘਰੇਲੂ ਕ੍ਰਿਕਟਰਾਂ ਸ਼ੈਲਡਨ ਜੈਕਸਨ ਅਤੇ ਮਨਦੀਪ ਸਿੰਘ ਨੂੰ ਨਿਊਜ਼ੀਲੈਂਡ ਵਿਰੁੱਧ ਅਗਲੀ ਘਰੇਲੂ ਟੀ-20 ਸੀਰੀਜ਼ ਅਤੇ ਦੱਖਣੀ ਅਫਰੀਕੀ ਦੌਰੇ ਲਈ ਕ੍ਰਮਵਾਰ ਭਾਰਤੀ ਟੀ-20 ਟੀਮ ਅਤੇ ਭਾਰਤ-ਏ ਟੀਮ ’ਚ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਹਰਭਜਨ ਨੇ ਸ਼ੈਲਡਨ ਵੱਲੋਂ ਸੌਰਾਸ਼ਟਰ ਲਈ ਆਖਰੀ 2 ਰਣਜੀ ਟਰਾਫੀ ਸੈਸ਼ਨਾਂ ’ਚ ਬਣਾਏ ਗਏ ਸਕੋਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੱਲੇਬਾਜ਼ ਇਸ ਤੋਂ ਵਧੀਆ ਹੋਰ ਕੀ ਕਰ ਸਕਦਾ ਹੈ ਕਿ ਉਸ ਨੂੰ ਘੱਟ ਤੋਂ ਘੱਟ ਭਾਰਤ-ਏ ਟੀਮ ’ਚ ਖੇਡਣ ਦਾ ਮੌਕਾ ਮਿਲੇ।

ਇਹ ਖਬਰ ਪੜ੍ਹੋ- ਨੈਸ਼ਨਲ ਪਹਿਲਵਾਨ ਨਿਸ਼ਾ ਦਹੀਆ ਦੀ ਹੱਤੀਆ ਦੀ ਖਬਰ ਝੂਠੀ, ਖੁਦ ਵੀਡੀਓ ਜਾਰੀ ਕਰ ਕਿਹਾ- ਮੈਂ ਬਿਲਕੁਲ ਠੀਕ ਹਾਂ


ਹਰਭਜਨ ਨੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਚੋਣ ਬਾਅਦ ਇਕ ਟਵੀਟ ਵਿਚ ਕਿਹਾ ਕਿ ਸ਼ੈਲਡਨ ਨੇ ਰਣਜੀ ਟਰਾਫੀ ਦੇ 2018/19 ਸੀਜ਼ਨ ’ਚ 854 ਅਤੇ 2019/20 ’ਚ 809 ਦੌੜਾਂ ਬਣਾਈਆਂ ਅਤੇ ਉਸ ਦੀ ਟੀਮ ਚੈਂਪੀਅਨ ਵੀ ਬਣੀ। ਇਸ ਸਾਲ ਉਸਦਾ ਜੋ ਫਾਰਮ ਰਿਹਾ ਹੈ, ਉਸਦੇ ਬਾਵਜੂਦ ਉਸ ਨੂੰ ਇੰਡੀਆ-ਏ ਟੀਮ ਵਿਚ ਨਹੀਂ ਚੁਣਿਆ ਗਿਆ ਹੈ। ਕੀ ਚੋਣਕਰਤਾ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਭਾਰਤ ਦੇ ਲਈ ਖੇਡਣ ਲਈ ਸਕੋਰ ਬਣਾਉਣ ਤੋਂ ਇਲਾਵਾ ਹੋਰ ਕੀ ਕਰਨ ਦੀ ਜ਼ਰੂਰਤ ਹੈ।

ਇਹ ਖਬਰ ਪੜ੍ਹੋ-  ਟੀ10 ਫਾਰਮੈਟ ਦਾ ਭਵਿੱਖ ਉੱਜਵਲ, ਓਲੰਪਿਕ ’ਚ ਵੀ ਖੇਡਿਆ ਜਾ ਸਕਦੈ : ਡੂ ਪਲੇਸਿਸ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh