ਮੈਂ ਆਪਣੀ ਬੇਟੀ ਦੇ ਹਰ ਹਸੀਨ ਪਲ ਦਾ ਆਨੰਦ ਮਾਨਣਾ ਚਾਹੁੰਦਾ ਹਾਂ : ਹਰਭਜਨ

03/02/2017 2:13:56 AM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਮੈਦਾਨ ਦੇ ਬਾਹਰ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਸੂਤਰਾਂ ਮੁਤਾਬਕ ਹਰਭਜਨ ਸਿੰਘ ਨੇ ਆਪਣੀ ਬੇਟੀ ਅਤੇ ਨਿਜੀ ਜ਼ਿੰਦਗੀ ਦੇ ਬਾਰੇ ''ਚ ਸਪਸ਼ਟੀਕਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮੇਰੀ ਬੇਟੀ ਮੇਰੀ ਤਰਜੀਹ ਹੈ। ਮੇਰੀ ਬੇਟੀ ਵੱਡੀ ਹੋ ਰਹੀ ਹੈ ਅਤੇ ਮੈਂ ਉਸ ਦੇ ਬਚਪਨ ਦੇ ਹਰ ਹਸੀਨ ਪਲ ਦਾ ਆਨੰਦ ਮਾਨਣਾ ਚਾਹੁੰਦਾ ਹਾਂ। ਮੈਂ ਪਿਛਲੇ 8-9 ਮਹੀਨੇ ਤੋਂ ਅੰਤਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ ਪਰ ਮੈਂ ਵਾਪਸੀ ਕਰ ਸਕਦਾ ਹਾਂ । ਉਨ੍ਹਾਂ ਕਿਹਾ ਕਿ ਮੈਂ ਉਦੋਂ ਉਥੇ ਨਹੀਂ ਸੀ, ਜਦੋਂ ਮੇਰੀ ਬੇਟੀ ਵੱਡੀ ਹੋ ਰਹੀ ਸੀ ਅਤੇ ਇਹ ਸਮਾਂ ਫਿਰ ਨਹੀਂ ਆਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਮੈਂ 18-19 ਸਾਲ ਤੋਂ ਕ੍ਰਿਕਟ ਖੇਡ ਰਿਹਾ ਹਾਂ । ਇਹ (ਵਿਆਹ ਅਤੇ ਪਿਓ ਬਣਨਾ) ਮੇਰੇ ਨਾਲ ਪਹਿਲੀ ਵਾਰ ਹੋਇਆ ਹੈ ਅਤੇ ਮੈਂ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਅੱਜ ਤੱਕ ਜੋ ਵੀ ਹਾਸਲ ਕੀਤਾ ਹੈ ਜਾ ਅੱਗੇ ਕਰਾਂਗਾ, ਉਹ ਮੇਰੇ ਪਰਿਵਾਰ ਲਈ ਹੋਵੇਗਾ।
ਦੱਸਣਯੋਗ ਹੈ ਕਿ ਹਰਭਜਨ ਨੇ ਆਖਰੀ ਵਾਰ 2016 ਏਸ਼ੀਆ ਕੱਪ ਟੀ-20 ''ਚ ਸੰਯੁਕਤ ਅਰਬ ਅਮੀਰਾਤ ਖਿਲਾਫ ਭਾਰਤ ਵਲੋਂ ਮੈਚ ਖੇਡਿਆ ਸੀ। 29 ਅਕਤੂਬਰ 2015 ਨੂੰ ਵਿਆਹ ਤੋਂ ਬਾਅਦ ਹਰਭਜਨ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ ਪਿਛਲੇ ਸਾਲ ਜੁਲਾਈ ''ਚ ਆਪਣੀ ਬੇਟੀ ਹਿਨਾਯਾ ਹੀਰ ਪਲਾਹਾ ਦਾ ਸਵਾਗਤ ਕੀਤਾ ਸੀ। ਭੱਜੀ ਨੇ 1998 ''ਚ ਡੇਬਊ ਕੀਤਾ ਅਤੇ ਫਿਰ ਭਾਰਤੀ ਕ੍ਰਿਕਟ ਟੀਮ ਦੇ ਲਈ 103 ਟੈਸਟ ਅਤੇ 236 ਇਕ ਰੋਜ਼ਾ ਮੈਚ ਖੇਡੇ ਸਨ। ਟੈਸਟ ''ਚ ਉਨ੍ਹਾਂ ਨੇ 413 ਵਿਕੇਟ ਲਏ ਸਨ। ਫਿਲਹਾਲ ਹਰਭਜਨ ਸਿੰਘ ਵਿਜੈ ਹਜ਼ਾਰੇ ਟਰਾਫੀ ''ਚ ਪੰਜਾਬ ਦੀ ਅਗਵਾਈ ਕਰ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਆਈ. ਪੀ .ਐਲ. ''ਚ ਮੁੰਬਈ ਇੰਡੀਅਨਜ਼ ਵਲੋਂ ਖੇਡਣਾ ਹੈ, ਜੋ 5 ਅਪ੍ਰੈਲ ਤੋਂ ਸ਼ੁਰੂ ਹੋਵੇਗਾ।