ਹਰਭਜਨ ਨੇ ਸੋਸ਼ਲ ਮੀਡੀਆ 'ਤੇ RCB ਦੇ ਇਸ ਖਿਡਾਰੀ ਦਾ ਬਣਾਇਆ ਮਜ਼ਾਕ
05/03/2018 3:41:12 PM
ਨਵੀਂਦਿੱਲੀ—ਆਈ.ਪੀ.ਐੱਲ. ਟੂਰਨਾਮੈਂਟ 'ਚ ਚੇਨਈ ਸੁਪਰ ਕਿੰਗਜ਼ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਇਕ ਖਿਡਾਰੀ ਦਾ ਮਜ਼ਾਕ ਬਣਾ ਦਿੱਤਾ। ਭੱਜੀ ਨੇ ਆਰ.ਸੀ.ਬੀ. ਦੇ ਬਰੈਂਡਨ ਮੈਕੂਲਮ ਦੀ ਤੁਲਨਾ ਲਗਾਨ ਫਿਲਮ 'ਚ ਐਕਟਰ ਰਾਜੇਸ਼ ਵਿਵੇਕ ਦੁਆਰਾ ਖੇਡੇ ਗਏ ਸ਼ਾਟ ਨਾਲ ਕਰ ਦਿੱਤੀ। ਇਹ ਸ਼ਾਟ ਆਈ.ਪੀ.ਐੱਲ. ਦੇ 11ਵੇਂ ਸੀਜਨ 'ਚ ਛਾਇਆ ਹੋਇਆ ਹੈ। ਭੱਜੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਮੈਕੂਲਮ ਅਤੇ ਐਕਟਰ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, '' ਕਿਸੇ ਚੰਗਾ ਖੇਡਿਆ? ਲਗਾਨ ਨੇ ਇਸ ਬਾਰ ਕਲਰਫੁੱਲ ਕਿਟ ਦੇ ਨਾਲ ਵਾਪਸੀ ਕੀਤੀ ਹੈ। ਜੇਕਰ ਤੁਸੀਂ ਚਾਹੋ ਤਾਂ ਇਸਨੂੰ ਟੀ.ਵੀ. ਚੈਨਲ ਸਟਾਰ ਸਪੋਰਟਸ 'ਤੇ ਰੋਜ਼ ਰਾਤ 8 ਤੋਂ 11:30 ਵਜੇ ਤੱਕ ਦੇਖ ਸਕਦੇ ਹੋ।''
Who did better ?? Lagaan is back now in colourful kit ...it’s on TV everyday 8 to 11.30 on @StarSportsIndia 👌😜 pic.twitter.com/FfYxCK8LVi
— Harbhajan Turbanator (@harbhajan_singh) May 2, 2018
ਤੁਹਾਨੂੰ ਦੱਸ ਦਈਏ ਕਿ, ਐੱਮ ਚਿੰਨਾਸਵਾਮੀ ਸਟੇਡੀਅਮ 'ਚ ਟੂਰਨਾਮੈਂਟ ਦੇ 31 ਵੇਂ ਮੁਕਾਬਲੇ 'ਚ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਆਹਮਣੇ-ਸਾਹਮਣੇ ਹੋਏ। ਜਿਸ 'ਚ ਮੈਕੂਲਮ ਨੇ ਹਾਰਦਿਕ ਪਾਡੰਯਾ ਦੀ ਗੇਂਦ 'ਤੇ ਲਗਾਤਾਰ ਦੋ ਛੱਕੇ ਲਗਾਏ। ਪਹਿਲਾਂ ਛੱਕਾ ਜਿਸ ਗੇਂਦ 'ਤੇ ਲਗਾਇਆ ਗਿਆ ਉਹ ਨੋ ਬਾਲ ਸੀ। ਜਿਸਦੀ ਵਜ੍ਹਾ ਨਾਲ ਇਕ ਗੇਂਦ ਆਰ.ਸੀ.ਬੀ. ਨੂੰ ਫ੍ਰੀ ਹਿਟ ਮਿਲੀ। ਇਸ ਗੇਂਦ 'ਤੇ ਮੈਕੂਲਮ ਨੇ ਪਿੱਛੇ ਦਾ ਸ਼ਾਟ ਖੇਡਦੇ ਹੋਏ ਗੇਂਦ ਵਿਕਟਕੀਪਰ ਤੋਂ ਉਪਰੋਂ ਕੱਢੀ। ਕੁਝ ਇਸ ਤਰ੍ਹਾਂ ਦਾ ਸ਼ਾਟ ਲਗਾਨ ਫਿਲਮ 'ਚ ਰਾਜੇਸ਼ ਵਿਵੇਕ ਦੁਆਰਾ ਖੇਡਿਆ ਗਿਆ ਸੀ। ਮੈਕੂਲਮ ਨੇ ਆਪਣੀ ਇਸ ਪਾਰੀ ਦੇ ਦੌਰਾਨ 25 ਗੇਂਦਾਂ 'ਤੇ 37 ਦੋੜਾਂ ਬਣਾਈਆਂ।
McCullum special shothttps://t.co/EPEIyh7kvu
— Faizal Khan (@faizalkhanm9) May 1, 2018