BCCI ਇਕਰਾਰਨਾਮੇ ਦੀ ਸੂਚੀ ''ਚ ਧੋਨੀ ਦਾ ਨਾਂ ਨਾ ਹੋਣ ''ਤੇ ਹਰਭਜਨ ਨੇ ਦਿੱਤਾ ਵੱਡਾ ਬਿਆਨ

01/16/2020 9:33:33 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀਰਵਾਰ ਨੂੰ ਅਕਤੂਬ 2019 ਤੋਂ ਸਤੰਬਰ 2020 ਤਕ ਦੇ ਅੰਤਰਾਲ ਦੇ ਲਈ ਭਾਰਤੀ ਟੀਮ (ਸੀਨੀਅਰ ਪੁਰਸ਼ ਟੀਮ) ਦੇ ਲਈ ਸਲਾਨਾ ਖਿਡਾਰੀ ਦੇ ਇਕਰਾਰਨਾਮੇ ਦਾ ਐਲਾਨ ਕੀਤਾ। ਇਸ ਸੂਚੀ 'ਚ ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਨਾਂ ਨਹੀਂ ਹੈ, ਜਿਸ ਤੋਂ ਸਾਰੇ ਹੈਰਾਨ ਹਨ। ਨਾਲ ਹੀ ਇਸ ਮਾਮਲੇ 'ਤੇ ਭਾਰਤੀ ਟੀਮ ਦੇ ਦਿੱਗਜ ਸਪਿਨਰ ਹਰਭਜਨ ਸਿੰਘ ਨੇ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਹਰਭਜਨ ਨੇ ਧੋਨੀ ਨੂੰ ਲੈ ਕੇ ਕਿਹਾ ਕਿ ਮੈਨੂੰ ਲੱਗਦਾ ਹੈ ਸ਼ਾਇਦ ਇਹ ਉਸਦੇ ਕ੍ਰਿਕਟ ਕਰੀਅਰ ਦਾ ਅੰਤ ਹੈ।


ਹਰਭਜਨ ਨੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਵਿਸ਼ਵ ਕੱਪ ਧੋਨੀ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਸ ਤੋਂ ਬਾਅਦ ਉਹ ਫਿਰ ਭਾਰਤ ਦੇ ਲਈ ਨਹੀਂ ਖੇਡਣਗੇ। ਉਨ੍ਹਾਂ ਨੇ ਬਹੁਤ ਪਹਿਲਾਂ ਹੀ ਮਨ ਬਣਾ ਲਿਆ ਸੀ ਤੇ ਇਸ ਦੇ ਲਈ ਉਸਨੇ ਖੁਦ ਨੂੰ ਹਾਜ਼ਰ ਨਹੀਂ ਕੀਤਾ ਤੇ ਸ਼ਾਇਦ ਇਹ ਧੋਨੀ ਦਾ ਅੰਤ ਹੈ।
ਜ਼ਿਕਰਯੋਗ ਹੈ ਕਿ ਧੋਨੀ ਨੇ ਭਾਰਤੀ ਟੀਮ ਦੇ ਨਾਲ ਆਖਰੀ ਮੈਚ 2019 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਦੋ ਦਿਨ ਚੱਲੇ ਇਸ ਮੁਕਾਬਲੇ 'ਚ ਭਾਰਤ ਨੂੰ ਹਾਰ ਮਿਲੀ ਸੀ ਜਿਸ ਤੋਂ ਬਾਅਦ ਹੀ ਧੋਨੀ ਇਸ ਖੇਡ ਤੋਂ ਦੂਰ ਹਨ।

 

 

Gurdeep Singh

This news is Content Editor Gurdeep Singh