ਰੋਹਿਤ ਦੇ ਸੈਂਕੜੇ ''ਤੇ ਹਰਭਜਨ-ਚਾਹਲ ਦੇ ਮਜ਼ੇਦਾਰ ਟਵੀਟ, ਦੱਸਿਆ ਅਸਲੀ ਮਹਾਨ ਬੱਲੇਬਾਜ਼

10/03/2019 1:39:05 PM

ਨਵੀਂ ਦਿੱਲੀ : ਵਿਸ਼ਾਖਾਪਟਨਮ ਦੇ ਮੈਦਾਨ 'ਤੇ ਰੋਹਿਤ ਨੇ ਟੈਸਟ ਵਿਚ ਬਤੌਰ ਸਲਾਮੀ ਬੱਲੇਬਾਜ਼ ਆਪਣੇ ਡੇਬਿਊ ਮੈਚ ਵਿਚ ਹੀ ਸੈਂਕੜਾ ਲਗਾ ਕੇ ਨਵਾਂ ਰਿਕਾਰਡ ਦਰਜ ਕੀਤਾ ਹੈ। ਜਿੱਥੇ ਉਹ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣੇ ਉੱਥੇ ਹੀ ਭਾਰਤ ਵਿਚ ਟੈਸਟ ਮੈਚਾਂ 'ਚ ਸਭ ਤੋਂ ਵੱਧ ਔਸਤ ਨਾਲ ਦੌੜਾਂ ਬਣਾਉਣ ਦੇ ਮਾਮਲੇ 'ਚ ਵੀ ਪਹਿਲੇ ਨੰਬਰ 'ਤੇ ਆ ਗਏ। ਰੋਹਿਤ ਦੀ ਉਪਲੱਬਧੀ 'ਤੇ ਉਸ ਦੇ ਜਿਗਰੀ ਯਾਰ ਯੁਜਵੇਂਦਰ ਚਾਹਲ ਵੀ ਬੇਹੱਦ ਖੁਸ਼ ਦਿਸੇ। ਚਾਹਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਰੋਹਿਤ ਨੂੰ ਅਸਲੀ ਮਹਾਨ ਬੱਲੇਬਾਜ਼ ਦੱਸਿਆ। ਦੱਸ ਦਈਏ ਕਿ ਰੋਹਿਤ ਭਾਰਤ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੈਸਟ ਵਿਚ 176 ਦੌੜਾਂ ਬਣਾ ਕੇ ਆਊਟ ਹੋਏ। ਰੋਹਿਤ ਦੀ ਇਹ ਪਾਰੀ ਇਸ ਲਈ ਵੀ ਖਾਸ ਹੈ ਕਿਉਂਕਿ ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਲਾਜਵਾਬ ਚੌਕੇ-ਛੱਕਿਆਂ ਨਾਲ  ਮਨੋਰੰਜਨ ਕੀਤਾ। ਉਸ ਨੇ ਆਪਣੀ ਇਸ ਪਾਰੀ ਵਿਚ 23 ਚੌਕੇ ਅਤੇ 7 ਛੱਕੇ ਵੀ ਲਗਾਏ।

ਹਰਭਜਨ ਨੇ ਰੋਹਿਤ ਦੀ ਇਸ ਪਾਰੀ 'ਤੇ ਟਵੀਟ ਕਰਦਿਆਂ ਲਿਖਿਆ- ਡ੍ਰੈਸ ਬਲਿਊ ਹੋਵੇ ਜਾਂ ਵ੍ਹਾਈਟ ਕੋਈ ਫਰਕ ਨਹੀਂ ਪੈਂਦਾ। ਰੋਹਿਤ ਸ਼ਰਮਾ ਹਿੱਟ ਹੈ।

ਉੱਥੇ ਹੀ ਹਰਸ਼ਾ ਭੋਗਲੇ ਨੇ ਲਿਖਿਆ- ਰੋਹਿਤ ਸ਼ਰਮਾ ਨੇ ਬਤੌਲ ਟੈਸਟ ਓਪਨਰ ਆਪਣਾ ਐਲਾਨ ਕਰ ਦਿੱਤਾ ਹੈ।

ਰੋਹਿਤ ਨੇ ਤੋੜੇ ਕਈ ਰਿਕਾਰਡ

ਰੋਹਿਤ ਸ਼ਰਮਾ ਨੇ ਵਿਸ਼ਾਖਾਪਟਨਮ ਟੈਸਟ ਵਿਚ ਸੈਂਕੜਾ ਲਾਉਂਦਿਆਂ ਹੀ ਕਈ ਰਿਕਾਰਡ ਆਪਣੇ ਨਾਂ ਦਰਜ ਕਰ ਲਏ। ਰੋਹਿਤ ਹੁਣ ਤਿਨੋ ਫਾਰਮੈੱਟ ਵਿਚ ਬਤੌਰ ਓਪਨਰ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉੱਥੇ ਭਾਰਤ ਵੱਲੋਂ ਬਤੌਰ ਸਲਾਮੀ ਬੱਲੇਬਾਜ਼ ਸੈਂਕੜਾ ਲਗਾਉਣ ਵਾਲੇ ਉਹ ਚੌਥੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਕੇ. ਐੱਲ. ਰਾਹੁਲ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ।