ਸਹਿਵਾਗ ਨੂੰ ਬੈਸਟ ODI ਇਲੈਵਨ ''ਚ ਜਗ੍ਹਾ ਨਾ ਦੇਣ ''ਤੇ ਭੜਕੇ ਭੱਜੀ ਤਾਂ ਇਸ ਕ੍ਰਿਕਟਰ ਨੇ ਦੱਸੀ ਵਜ੍ਹਾ

Wednesday, Jun 10, 2020 - 12:47 PM (IST)

ਸਪੋਰਟਸ ਡੈਸਕ : ਭਾਰਤ ਦੇ ਫਰਸਟ ਕਲਾਸ ਕ੍ਰਿਕਟ ਦੇ ਸਚਿਨ ਤੇਂਦੁਲਕਰ ਕਹੇ ਜਾਣ ਵਾਲੇ ਵਸੀਮ ਜਾਫਰ ਨੇ ਮੰਗਲਵਾਰ ਨੂੰ ਭਾਰਤ ਦੀ ਸਰਵਸ੍ਰੇਸ਼ਠ ਇਕ ਰੋਜ਼ਾ ਪਲੇਇੰਗ ਇਲੈਵਨ ਟੀਮ ਚੁਣੀ। ਇਸ ਟੀਮ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਅਸਲ ਵਿਚ ਜਾਫਰ ਨੇ ਆਪਣੀ ਟੀਮ ਵਿਚ ਭਾਰਤ ਦੇ ਸਾਬਕਾ ਧਾਕੜ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਨਹੀਂ ਚੁਣਿਆ, ਜਿਸ ਨੂੰ ਦੇਖ ਕੇ ਹਰਭਜਨ ਸਿੰਘ ਵੀ ਹੈਰਾਨ ਰਹਿ ਗਏ ਅਤੇ ਉਹ ਖੁਦ ਨੂੰ ਕੁਮੈਂਟ ਕਰਨ ਤੋਂ ਨਹੀਂ ਰੋਕ ਸਕੇ। 

ਵਸੀਮ ਜਾਫਰ ਨੇ ਚੁਣੀ ਬੈਸਟ ਇਕ ਰੋਜ਼ਾ ਪਲੇਇੰਗ ਇਲੈਵਨ ਟੀਮ

ਘਰੇਲੂ ਕ੍ਰਿਕਟ ਦੇ ਧਾਕੜ ਖਿਡਾਰੀ ਵਸੀਮ ਜਾਫਰ ਨੇ ਮੰਗਲਵਾਰ ਨੂੰ ਭਾਰਤ ਦੀ ਵਨ ਡੇ ਟੀਮ ਚੁਣੀ। ਇਸ ਟੀਮ ਵਿਚ ਮਹਿੰਦਰ ਸਿੰਘ ਧੋਨੀ ਨੂੰ ਕਪਤਾਨੀ ਤੇ ਵਿਕਟ ਕੀਪਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ। ਉੱਥੇ ਹੀ ਓਪਨਿੰਗ ਲਈ ਉਸ ਨੇ ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਨੂੰ ਚੁਣਿਆ। ਇਸ ਟੀਮ ਵਿਚ ਗੇਂਦਬਾਜ਼ੀ ਇਕਾਈ ਵਿਚ ਅਨਿਲ ਕੁੰਬਲੇ , ਜ਼ਹੀਰ ਖਾਨ, ਜਸਪ੍ਰੀਮ ਬੁਮਰਾਹ ਵਰਗੇ ਸ਼ਾਨਦਾਰ ਗੇਂਦਬਾਜ਼ਾਂ ਨੂੰ ਚੁਣਿਆ ਗਿਆ। ਉੱਥੇ ਹੀ ਪਲੇਇੰਗ ਇਲੈਵਨ ਵਿਚ ਵਰਿੰਦਰ ਸਹਿਵਾਗ ਦਾ ਨਾਂ ਨਹੀਂ ਨਜ਼ਰ ਆਇਆ ਤਾਂ ਪ੍ਰਸ਼ੰਸਕ ਦਾ ਪ੍ਰਸ਼ੰਸਕ ਸਪਿਨਰ ਹਰਭਜਨ ਸਿੰਘ ਵੀ ਹੈਰਾਨ ਰਹਿ ਗਏ। ਉਸ ਨੇ ਤੁਰੰਤ ਕੁਮੈਂਟ ਕਰ ਕੇ ਪੁੱਛ ਲਿਆ ਕਿ ਸਹਿਵਾਗ ਨਹੀਂ ਹੈ।

ਭੱਜੀ ਨੇ ਹੈਰਾਨੀ ਵਾਲੇ ਇਮੋਜੀ ਦੇ ਨਾਲ ਕੁਮੈਂਟ ਵਿਚ ਲਿਖਿਆ ਸਹਿਵਾਗ ਨਹੀਂ ਹੈ? ਇਸ 'ਤੇ ਜਾਫਰ ਨੇ ਜਵਾਬ ਦਿੰਦਿਆ ਲਿਖਿਆ ਕਿ ਤੁਸੀਂ ਵਰਿੰਦਰ ਸਹਿਵਾਗ ਨੂੰ ਚੁਣਨ ਲਈ ਕਿਸ ਨੂੰ ਬਾਹਰ ਕੱਢੋਗੇ। ਮੁਸ਼ਕਿਲ ਫ਼ੈਸਲਾ।

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਸਭ ਤੋਂ ਸਫ਼ਲ ਓਪਨਰਾਂ ਵਿਚੋਂ ਇਕ ਹਨ। ਵੀਰੂ ਨੇ 251 ਵਨ ਡੇ ਮੁਕਾਬਲਿਆਂ ਵਿਚ 35.06 ਦੀ ਔਸਤ ਨਾਲ 8273 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ 'ਚੋਂ 15 ਸੈਂਕੜੇ ਤੇ 1 ਦੋਹਰਾ ਸੈਂਕੜਾ ਨਿਕਲਿਆ। ਉੱਥ ਹੀ ਜੇਕਰ ਟੈਸਟ ਦੇ ਅੰਕੜਿਆਂਦੀ ਗੱਲ ਕਰੀਏ ਤਾਂ ਸਹਿਵਾਗ ਭਾਰਤ ਲਈ ਟੈਸਟ ਵਿਚ 2 ਦੋਹਰੇ ਸੈਂਕੜੇ ਲਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਉਸ ਨੇ 104 ਟੈਸਟ ਮੈਚਾਂ ਵਿਚ 49.34 ਦੀ ਔਸਤ ਨਾਲ 23 ਸੈਂਕੜੇ ਤੋਂ ਇਲਾਵਾ 8586 ਦੌੜਾਂ ਬਣਾਈਆਂ ਹਨ। 

Ranjit

This news is Content Editor Ranjit