ਪੋਲੀਓ ਨਾਲ ਕਮਜ਼ੋਰ ਹੋਈ ਬਾਂਹ ਨੂੰ ਬਣਾਇਆ ਹੱਥਿਆਰ, ਫਿਰ ਪਿੱਚ 'ਤੇ ਇਸ ਤਰ੍ਹਾਂ ਕੀਤੇ ਸ਼ਿਕਾਰ

05/17/2020 12:21:44 PM

ਸਪੋਰਟਸ ਡੈਸਕ : ਸਿਰਫ 19 ਦੀ ਔਸਤ ਨਾਲ ਵਿਕਟਾਂ ਲੈ ਕੇ ਭਾਰਤ ਨੂੰ 14 ਟੈਸਟ ਮੈਚ ਜਿਤਾਏ। ਜਿਸ ਵਿਚ ਸ਼ਾਮਲ ਹਨ 42 ਵਿਕਟਾਂ, ਜਿਨ੍ਹਾਂ ਦੀ ਬਦੌਲਤ ਵਿਦੇਸ਼ੀ ਧਰਤੀ 'ਤੇ 5 ਟੈਸਟ ਜਿੱਤਾਂ ਮਿਲੀਆਂ। ਵਿਦੇਸ਼ਾਂ ਵਿਚ ਭਾਰਤ ਦੀ ਜਿੱਤ ਦਾ ਸੋਕਾ ਖਤਮ ਹੋਇਆ। ਇਹ ਕਾਰਨਾਮਾ ਕਰਨ ਵਾਲੇ ਸਪਿਨ ਦੇ ਜਾਦੂਗਰ ਭਗਵਤ ਚੰਦਰਸ਼ੇਖਰ ਅੱਜ 75 ਸਾਲ ਦੇ ਹੋ ਗਏ ਹਨ। ਚੰਦਰਸ਼ੇਖਰ ਨੇ ਆਪਣੇ ਟੈਸਟ ਕਰੀਅਰ (1974-79) ਦੌਰਾਨ 58 ਟੈਸਟ ਮੈਚਾਂ ਵਿਚ 29.74 ਦੀ ਔਸਤ ਨਾਲ 242 ਵਿਕਟਾਂ ਹਾਸਲ ਕੀਤੀਆਂ। 

ਖੱਬੀ ਬਾਂਹ ਕਮਜ਼ੋਰ ਹੋ ਚੁੱਕੀ ਸੀ

17 ਮਈ 1945 ਨੂੰ ਮੈਸੂਰ ਵਿਚ ਪੈਦਾ ਹੋਏ ਚੰਦਰਸ਼ੇਖਰ ਬਚਪਨ ਵਿਚ ਪੋਲੀਓ ਦੇ ਸ਼ਿਕਾਰ ਹੋ ਗਏ ਸੀ। ਜਿਸ ਕਾਰਨ ਉਸ ਦੀ ਬਾਂਹ ਕਮਜ਼ੋਰ ਹੋ ਚੁੱਕੀ ਸੀ ਪਰ ਚੰਦਰਸ਼ੇਖਰ ਦੀ ਇਹ ਕਮਜ਼ੋਰੀ ਤਾਕਤ ਵਿਚ ਬਦਲ ਗਈ। ਉਸ ਦੀ ਕਲਾਈ ਗੇਂਦ ਸੁੱਟਦੇ ਸਮੇਂ ਜ਼ਿਆਦਾ ਮੁੜ ਜਾਂਦੀ ਸੀ, ਜੋ ਉਸ ਨੂੰ ਆਮ ਸਪਿਨਰਾਂ ਤੋਂ ਵੱਖ ਕਰਦੀ ਸੀ। ਅਸਲ ਵਿਚ ਸਭ ਤੋਂ ਤੇਜ਼ ਲੈਗ ਬ੍ਰੇਕ ਗੇਂਦਬਾਜ਼ ਰਹੇ, ਜਿਸ ਦੀ ਕਾਰਨ ਚੰਗੇ-ਚੰਗੇ ਬੱਲੇਬਾਜ਼ ਆਸਾਨੀ ਨਾਲ ਆਊਟ ਹੋ ਜਾਂਦੇ ਸੀ।

ਇੰਗਲੈਂਡ ਦੀ ਧਰਤੀ 'ਤੇ ਪਹਿਲਾ ਟੈਸਟ ਜਿਤਾਇਆ


ਉਸ ਨੇ ਕਈ ਵਾਰ ਆਪਣੀ ਗੇਂਦਬਾਜ਼ੀ ਨਾਲ ਮੈਚ ਦਾ ਨਤੀਜਾ ਬਦਲ ਦਿੱਤਾ। ਜਿਸ ਵਿਚ ਸ਼ਾਮਲ ਹੈ ਭਾਰਤੀ ਕ੍ਰਿਕਟ ਇਤਿਹਾਸ ਦਾ ਯਾਦਗਾਰ ਮੁਕਾਬਲਾ। ਅੱਜ ਭਾਰਤ ਨੇ 1971 ਵਿਚ ਓਵਰ ਟੈਸਟ ਜਿੱਤ ਕੇ ਇੰਗਲੈਂਡ ਦੀ ਧਰਤੀ 'ਤੇ ਪਹਿਲਾ ਟੈਸਟ ਜਿੱਤਿਆ ਅਤੇ ਸੀਰੀਜ਼ 'ਤੇ ਕਬਜ਼ਾ ਕੀਤਾ। ਚੰਦਰ ਨੇ 38 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਵਿਚ ਇੰਗਲੈਂਡ ਦੀ ਦੂਜੀ ਪਾਰੀ 101 ਦੌੜਾਂ 'ਤੇ ਸਿਮਟ ਗਈ।

ਆਸਟਰੇਲੀਆ 'ਚ ਦਿਵਾਈ ਪਹਿਲੀ ਜਿੱਤ

ਇਸ ਤੋਂ ਇਲਾਵਾ ਚੰਦਰਸ਼ੇਖਰ ਨੇ 1978 ਵਿਚ ਆਸਟਰੇਲੀਆ ਦੀ ਧਰਤੀ 'ਤੇ ਭਾਰਤ ਨੂੰ ਪਹਿਲੀ ਜਿੱਤ ਦਿਵਾਈ। ਉਸ ਨੇ ਮੈਲਬੋਰਨ ਟਾਸਟ ਵਿਚ 104 ਦੌੜਾਂ ਦੇ ਕੇ 12 ਵਿਕਟਾਂ ਹਾਸਲ ਕੀਤੀਆਂ। ਸੰਜੋਗ ਦੇਖੋ- ਪਹਿਲੀ ਪਾਰੀ ਵਿਚ 52 ਦੌੜਾਂ ਦੇ ਕੇ 6 ਵਿਕਟਾਂ ਦੂਜੀ ਪਾਰੀ 52 ਦੌੜਾਂ ਦੇ ਕੇ 6 ਵਿਕਟਾਂ। ਚੰਦਰਾ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਵੱਡੇ ਫਰਕ ਨਾਲ ਹਰਾਇਆ।

Ranjit

This news is Content Editor Ranjit