B''Day Spcl: ਵਿਦੇਸ਼ੀ ਪਿੱਚ ''ਤੇ ਨਹੀਂ ਰਹਾਨੇ ਦਾ ਕੋਈ ਤੋੜ, ਇਸ ਤਰ੍ਹਾਂ ਬਣੇ ਟੀਮ ਇੰਡੀਆ ਦੇ ''ਮਿਸਟਰ ਡਿਪੈਂਡੇਬਲ''

06/06/2020 5:48:33 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵਿਚ ਵੈਸੇ ਤਾਂ ਇਕ ਤੋਂ ਵੱਧ ਕੇ ਇਕ ਹੁਨਰਮੰਦ ਖਿਡਾਰੀ ਹਨ ਪਰ ਕੁਝ ਅਜਿਹੇ ਵੀ ਹਨ ਜੋ ਕ੍ਰਿਕਟਰ ਨਹੀਂ ਬਣਦੇ ਤਾਂ ਕਿਸੇ ਦੂਜੀ ਖੇਡ ਵਿਚ ਚੈਂਪੀਅਨ ਦੇ ਤੌਰ 'ਤੇ ਘੱਟ ਹੀ ਸਹੀ ਪਰ ਪਛਾਣ ਜ਼ਰੂਰ ਬਣਾ ਲੈਂਦੇ ਹਨ। ਅਜਿਹੇ ਹੀ ਇਕ ਕ੍ਰਿਕਟਰ ਹਨ ਟੀਮ ਇੰਡੀਆ ਦੇ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ। ਸ਼ਾਇਦ ਤੁਹਾਡੇ ਵਿਚੋਂ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਰਹਾਨੇ ਕ੍ਰਿਕਟ ਦੇ ਨਾਲ ਬਚਪਨ ਤੋਂਹੀ ਕਰਾਟੇ ਵੀਚ ਵੀ ਜ਼ੋਰਦਾਰ ਖਿਡਾਰੀ ਸੀ ਅਤੇ ਉਸ ਨੇ ਬਲੈਕ ਬੈਲਟ ਵੀ ਹਾਸਲ ਕੀਤੀ ਹੋਈ ਹੈ। ਇਸ ਤੋਂ ਬਾਅਦ ਉਸ ਦੇ ਲਈ ਇਹ ਤੈਅ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ ਕਿ ਉਹ ਕਰਾਟੇ ਵਿਚ ਕਰੀਅਰ ਬਣਾਵੇ ਜਾਂ ਕ੍ਰਿਕਟ ਨੂੰ ਗੰਭੀਰਤਾ ਨਾਲ ਲਵੇ। ਇਸ ਤੋਂ ਬਾਅਦ ਉਸ ਨੇ ਕਰਾਟੇ ਛੱਡ ਕੇ ਟੀਮ ਦੇ ਉਪ ਕਪਤਾਨ ਅਹੁਦੇ ਤਕ ਪਹੁੰਚਣ ਵਾਲੇ ਰਹਾਨੇ ਅੱਜ ਭਾਵ 6 ਜੂਨ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ।

ਗੁਆਂਢ ਵਿਚ ਰਹਿੰਦੀ ਸੀ ਰਹਾਨੇ ਦੀ ਪਤਨੀ

ਰਹਾਨੇ ਨੇ 26 ਸਤੰਬਰ 2014 ਵਿਚ ਰਾਧਿਕਾ ਧੋਪਾਵਕਰ ਨਾਲ ਵਿਆਹ ਕੀਤਾ ਸੀ, ਜਿਸ ਨੂੰ ਉਹ ਬਚਪਨ ਤੋਂ ਹੀ ਪਿਆਰ ਕਰਦੇ ਸੀ। ਰਾਧਿਕਾ ਬਚਪਨ ਵਿਚ ਮੁੰਬਈ ਦੇ ਮੁਲੁੰਡ ਵਿਚ ਰਹਾਨੇ ਦੇ ਗੁਆਂਢ ਵਿਚ ਰਹਿੰਦੀ ਸੀ। ਇਸ ਦੌਰਾਨ ਉਹ ਪਹਿਲਾਂ ਦੋਸਤ ਬਣੇ ਅਤੇ ਫਿਰ ਦੋਵਾਂ ਵਿਚਾਲੇ ਪ ਿਆਰ ਹੋ ਗਿਆ। ਰਾਧਿਕਾ ਦਾ ਪਰਿਵਾਰ ਵੈਸੇ ਪੁਣੇ ਦਾ ਰਹਿਣ ਵਾਲਾ ਸੀ। ਦੋਵਾਂ ਨੇ ਵਿਆਹ ਲਈ ਪਰਿਵਾਰਾਂ ਦੀ ਸਹਿਮਤੀ ਲੈਣ ਤੋਂ ਬਾਅਦ ਅਰੇਂਜ ਮੈਰਿਜ ਕੀਤੀ ਸੀ। ਰਹਾਨੇ ਨੇ ਵਿਆਹ ਦੇ ਉਸ ਸਮੇਂ ਆਪਣੇ ਸੋਸ਼ਲ ਨੈਟਵਰਕਿੰਗ ਅਕਾਊਂਟ 'ਤੇ ਵੀ ਆਪਣੀ ਬੈਸਟ ਫ੍ਰੈਂਡ ਕਹਿ ਕੇ ਸੰਬੋਧਿਤ ਕੀਤਾ ਸੀ। ਦੋਵਾਂ ਦੀ ਹੁਣ ਇਕ ਸਾਲ ਦੀ ਬੇਟੀ ਆਰਿਆ ਵੀ ਹੈ।

ਸ਼ਾਨਦਾਰ ਬੱਲੇਬਾਜ਼ੀ ਤਕਨੀਕ

ਟੈਸਟ ਕ੍ਰਿਕਟ ਵਿਚ ਟੀਮ ਇੰਡੀਆ ਦੇ ਭਰੋਸੇਮੰਦ ਮਿਡਲ ਬੱਲੇਬਾਜ਼ ਅਜਿੰਕਯ ਰਹਾਨੇ ਅੱਜ 32 ਸਾਲ ਦੇ ਹੋ ਗਏ ਹਨ। ਅਜਿੰਕਯ ਰਹਾਨੇ ਨੇ 22 ਮਾਰਚ 2013 ਨੂੰ ਦਿੱਲੀ ਵਿਚ ਆਸਟਰੇਲੀਆ ਖਿਲਾਫ਼ ਡੈਬਿਊ ਕੀਤਾ ਸੀ। ਉਸ ਨੇ ਹੁਣ ਤਕ 65 ਟੈਸਟ ਮੈਚਾਂ ਵਿਚ 42.88 ਦੀ ਔਸਤ ਨਾਲ 4203 ਦੌੜਾਂ ਬਣਾਈਆਂ ਹਨ, ਜਿਸ ਵਿਚ ਉਸ ਦੇ 11 ਸੈਂਕੜੇ ਅਤੇ 22 ਅਰਧ ਸੈਂਕੜੇ ਹਨ। ਰਹਾਨੇ ਨੇ ਵਿਦੇਸ਼ੀ ਧਰਤੀ 'ਤੇ 45 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਜਿਸ ਵਿਚ ਉਸ ਦੇ 7 ਸੈਂਕੜੇ ਅਤੇ 15 ਅਰਧ ਸੈਂਕੜੇ ਹਨ। ਵਿਦੇਸ਼ੀ ਪਿਚ 'ਤੇ ਰਹਾਨੇ ਦੀ ਤਕਨੀਕ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਉਸ ਨੇ ਜ਼ਿਆਦਾਤਰ ਦੌੜਾਂ ਗੇਂਦਬਾਜ਼ਾਂ ਲਈ ਮਦਦਗਾਰ ਪਿੱਚਾਂ 'ਤੇ ਹੀ ਬਣਾਈਆਂ ਹਨ।

ਮਾਂ ਨੇ ਦਿਵਾਇਆ ਸੀ ਪਹਿਲਾ ਬੱਲਾ

ਰਹਾਨੇ ਜਦੋਂ ਅਕੈਡਮੀ ਗਏਸੀ ਤਾਂ ਉਸ ਦੇ ਕੋਲ ਸਿਰਫ ਪੈਰਾਂ ਵਿਚ ਕੈਨਵਸ ਦੇ ਬੂਟ ਹੀ ਸੀ। ਉਸ ਨੂੰ ਕਿਸੇ ਨੇ ਪੁਰਾਣਾ ਬੱਲਾ ਤੇ ਗਲੱਬਜ਼ ਘੱਟ ਕੀਮਤ 'ਤੇ ਦੇਣ ਦਾ ਆਫਰ ਦਿੱਤਾ ਤਾਂ ਉਸ ਦੀ ਮਾਂ ਨੇ ਹਰ ਮਹੀਨੇ ਖਰਚੇ 'ਚੋਂ ਕੁਝ ਪੈਸੇ ਕੱਢ ਕੇ ਉਸ ਨੂੰ ਪਹਿਲਾ ਬੱਲਾ ਦਿਵਾਇਆ ਸੀ। ਰਹਾਨੇ ਕਹਿੰਦੇ ਵੀ ਹਨ ਕਿ ਜੇਕਰ ਉਸ ਦੀ ਮਾਂ ਕਦਮ-ਕਦਮ 'ਤੇ ਉਸ ਦਾ ਹੌਸਲਾ ਨਹੀਂ ਵਧਾਉਂਦੀ ਤਾਂ ਉਸ ਦੇ ਕ੍ਰਿਕਟਰ ਬਣਨਾ ਅਸੰਭਵ ਸੀ।

ਇਕ ਓਵਰ 'ਚ ਲਗਾ ਚੁੱਕੇ ਹਨ 6 ਚੌਕੇ

ਰਹਾਨੇ ਨੂੰ ਭਾਂਵੇ ਹੀ ਟੈਸਟ ਮੈਚ ਦੇ ਲਾਇਕ ਸਮਝਿਆ ਜਾਂਦਾ ਹੈ ਪਰ ਉਹ ਆਈ. ਪੀ. ਐੱਲ. ਦੇ ਇਕ ਓਵਰ ਵਿਚ ਲਗਾਤਾਰ 6 ਚੌਕੇ ਲਾਉਣ ਵਾਲੇ ਕ੍ਰਿਕਟਰ ਵੀ ਹਨ। ਉਸ ਨੇ ਆਈ. ਪੀ. ਐੱਲ. 2012 ਵਿਚ ਰਾਜਸਥਾਨ ਰਾਇਲਸ ਵੱਲੋਂ ਓਪਨਿੰਗ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਐੱਸ. ਅਰਵਿੰਦ ਦੇ ਇਕ ਓਵਰ ਵਿਚ ਲਗਾਤਾਰ 6 ਚੌਕੇ ਲਾਏਸੀ।

Ranjit

This news is Content Editor Ranjit