ਸਹਿਵਾਗ ਸਮੇਤ ਇਨ੍ਹਾਂ ਖਿਡਾਰੀਆਂ ਨੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਜਨਮਦਿਨ ਦੇ ਮੌਕੇ ਕੀਤਾ ਯਾਦ

10/15/2019 1:49:04 PM

ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਰਾਸ਼ਟਰਪਤੀ, ਮਹਾਨ ਵਿਗਿਆਨਕ ਅਤੇ ਚੰਗੇ ਅਧਿਆਪਕ ਦੇ ਰੂਪ 'ਚ ਪ੍ਰਸਿੱਧ ਏ. ਪੀ. ਜੇ. ਅਬਦੁਲ ਕਲਾਮ ਦਾ ਅੱਜ ਜਨਮਦਿਨ ਹੈ। ਮਿਸਾਈਲਮੈਨ ਦੇ ਨੰ ਤੋਂ ਮਸ਼ਹੂਰ ਏ. ਪੀ. ਜੇ. ਅਬਦੁਲ ਕਲਾਮ ਦੀ ਅੱਜ 88ਵੀਂ ਜੈਯੰਤੀ ਹੈ। 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ਵਿਚ ਜਨਮੇ ਕਲਾਮ ਸਾਹਬਤ ਦਾ ਪੂਰਾ ਜੀਵਨ ਦੇਸ਼ ਦੀ ਸੇਵਾ ਅਤੇ ਮਾਨਵਤਾ ਨੂੰ ਸਮਰਪਤ ਰਿਹਾ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਧਾਕੜ ਖਿਡਾਰੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਅਬਦੁਲ ਕਲਾਮ ਦੇ ਜਨਮਦਿਨ ਦੀ ਵਧਾਈ ਦਿੱਤੀ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਭਾਜਪਾ ਦੇ ਸਾਂਸਦ ਗੌਤਮ ਗੰਭੀਰ ਨੇ ਟਵਿੱਟਰ 'ਤੇ ਲਿਖਿਆ, ''ਸੁਪਨੇ ਉਹ ਨਹੀਂ ਜੋ ਤੁਸੀਂ ਸੁੱਤਿਆਂ ਦੇਖਦੇ ਹੋ, ਸਗੋਂ ਸੁਪਨੇ ਉਹ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ।'' ਆਪਣੀ ਸੋਚ ਅਤੇ ਸਹਿਯੋਗ ਨਾਲ ਭਾਰਤ ਨੂੰ ਇਕ ਨਵਾਂ ਰਾਹ ਦਿਖਾਉਣ ਵਾਲੇ ਸਾਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦੀ ਜੈਯੰਤੀ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।

ਗੰਭੀਰ ਤੋਂ ਬਾਅਦ ਸਾਬਕਾ ਧਾਕੜ ਬੱਲਬਾਜ਼ ਵਰਿੰਦਰ ਸਹਿਵਾਗ ਨੇ ਵੀ ਕਲਾਮ ਸਾਹਬ ਨੂੰ ਯਾਦ ਕਰਦਿਆਂ ਲਿਖਿਆ, ''ਸਭ ਤੋਂ ਮਹਾਨ ਭਾਰਤੀਆਂ ਵਿਚੋਂ ਇਕ ਜੋ ਗ੍ਰਹਿ ਤੋਂ ਚਲਾ ਗਿਆ ਹੈ। ਕਲਾਮ ਸਾਹਬ ਨੂੰ ਸਲਾਮ।

ਉੱਥੇ ਹੀ ਵੀ. ਵੀ. ਐੱਸ. ਲਕਸ਼ਮਣ ਨੇ ਲਿਖਿਆ, ''ਡਾ. ਏ. ਪੀ. ਜੇ ਅਬਦੁਲ ਕਲਾਮ ਨੂੰ ਜੈਯੰਤੀ 'ਤੇ ਸ਼ਰਧਾਂਜਲੀ। ਉਨ੍ਹਾਂ ਕੋਲ ਵਿਚਾਰ, ਨਜ਼ਰ ਸੁਰੱਖਿਅਤ ਰੱਖਣ ਅਤੇ ਪ੍ਰੇਰਣਾ ਦੇਣ ਲਈ ਇਕ ਖਜ਼ਾਨਾ ਹੈ।