ਵਿਸ਼ਵ ਸ਼ਤਰੰਜ ਰੈਂਕਿੰਗ ''ਚ ਹੰਪੀ ਦਾ ਦੂਜਾ ਸਥਾਨ ਬਰਕਰਾਰ

04/03/2020 1:55:39 AM

ਨਵੀਂ ਦਿੱਲੀ (ਨਿਕਲੇਸ਼ ਜੈਨ)- ਫਿਡੇ ਵਿਸ਼ਵ ਸ਼ਤਰੰਜ ਰੈਂਕਿੰਗ ਦੇ ਪੁਰਸ਼ ਵਰਗ ਵਿਚ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 2863 ਅੰਕਾਂ ਨਾਲ ਪਹਿਲੇ, ਅਮਰੀਕਾ ਦਾ ਫਾਬਿਆਨੋ ਕਾਰੂਆਨਾ 2835 ਅੰਕਾਂ ਨਾਲ ਦੂਜੇ, ਚੀਨ ਦਾ ਡਿੰਗ ਲੀਰੇਨ 2791 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ, ਜਦਕਿ ਕੈਂਡੀਡੇਟ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲਾ ਰੂਸ ਦਾ ਇਯਾਨ ਨੈਪੋਮਨਿਆਚੀ 2784 ਅੰਕਾਂ ਨਾਲ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤੀ ਖਿਡਾਰੀਆਂ ਵਿਚ ਵਿਸ਼ਵਨਾਥਨ ਆਨੰਦ 2753 ਅੰਕਾਂ ਨਾਲ 15ਵੇਂ ਸਥਾਨ 'ਤੇ ਹੈ। ਮਹਿਲਾ ਵਰਗ ਵਿਚ ਚੀਨ ਦੀ ਹਾਓ ਈਰਫਾਨ 2658 ਅੰਕਾਂ ਨਾਲ ਪਹਿਲੇ, ਭਾਰਤ ਦੀ ਕੋਨੇਰੂ ਹੰਪੀ 2586 ਅੰਕਾਂ ਨਾਲ ਦੂਜੇ ਤੇ ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ 2582 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।

Gurdeep Singh

This news is Content Editor Gurdeep Singh