ਹੈਮਿਲਟਨ ਨੇ ਚੌਥਾ ਵਿਸ਼ਵ ਖਿਤਾਬ ਜਿੱਤਿਆ

10/30/2017 3:58:41 PM

ਮੈਕਸਿਕੋ ਸਿਟੀ, (ਬਿਊਰੋ)— ਲੁਈਸ ਹੈਮਿਲਟਨ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਚੌਥਾ ਖਿਤਾਬ ਜਿੱਤ ਲਿਆ ਪਰ ਇੱਥੇ ਮੈਕਸਿਕੋ ਗ੍ਰਾਂ ਪ੍ਰੀ. 'ਚ ਸਬੇਸਟੀਅਨ ਵੇਟੱਲ ਤੋਂ ਪਹਿਲੇ ਲੈਪ 'ਚ ਟਕਰਾਉਣ ਦੇ ਬਾਅਦ 9ਵੇਂ ਸਥਾਨ 'ਤੇ ਰਹੇ। ਹੈਮਿਲਟਨ ਨੂੰ ਖਿਤਾਬ ਜਿੱਤਣ ਦੇ ਲਈ ਚੋਟੀ ਦੇ ਪੰਜ 'ਚ ਰਹਿਣਾ ਸੀ ਜੇਕਰ ਵੇਟੱਲ ਰੇਸ ਜਿੱਤਦੇ। 
ਰੇਡਬੁਲ ਦੇ ਮੈਕਸ ਵਰਸਟਾਪੇਨ ਨੇ ਰੇਸ ਜਿੱਤੀ। ਫੇਰਾਰੀ ਦੇ ਵੇਟੱਲ ਚੌਥੇ ਸਥਾਨ 'ਤੇ ਰਹੇ। ਹੈਮਿਲਟਨ ਚਾਰ ਵਾਰ ਖਿਤਾਬ ਜਿੱਤਣ ਵਾਲੇ ਪਹਿਲੇ ਬ੍ਰਿਟਿਸ਼ ਰੇਸਰ ਬਣ ਗਏ। ਉਨ੍ਹਾਂ ਤੋਂ ਜ਼ਿਆਦਾ ਖਿਤਾਬ ਜਰਮਨੀ ਦੇ ਮਾਈਕਲ ਸ਼ੂਮਾਕਰ (7) ਅਤੇ ਅਰਜਨਟੀਨਾ ਦੇ ਜੁਆਨ ਮੈਨੁਅਲ ਫਾਂਗੀਓ (5) ਨੇ ਜਿੱਤੇ ਹਨ।