ਸੱਟ ਕਾਰਣ ਹਾਲੇਪ ਵੁਹਾਨ ਓਪਨ ''ਚੋਂ ਬਾਹਰ

09/25/2019 9:50:48 PM

ਵੁਹਾਨ (ਚੀਨ)- ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਨੂੰ ਪਿੱਠ ਦੇ ਹੇਠਲੇ ਹਿੱਸੇ ਦੀ ਸਮੱਸਿਆ ਕਾਰਣ ਵੁਹਾਨ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ। ਹਾਲੇਪ ਨੇ ਕਿਹਾ ਕਿ ਇਸ ਸਮੱਸਿਆ ਕਾਰਣ ਉਸ ਨੂੰ ਤੀਸਰੇ ਦੌਰ ਵਿਚ ਮੈਚ 'ਚੋਂ ਹਟਣ ਲਈ ਮਜਬੂਰ ਹੋਣਾ ਪਿਆ ਜੋ ਉਸ ਨੂੰ ਇਕ ਸਾਲ ਪਹਿਲਾਂ ਚੀਨ ਓਪਨ ਵਿਚ ਲੱਗੀ ਸੀ।
2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਹਾਲੇਪ ਨੇ ਕਿਹਾ, ''ਇਹ ਪਿੱਠ ਦਾ ਹੇਠਲਾ ਹਿੱਸਾ ਹੈ। ਮੈਨੂੰ ਅਜੇ ਇਸ ਦੇ ਬਾਰੇ ਵਿਚ ਨਹੀਂ ਪਤਾ ਪਰ ਇਹ ਮਾਸਪੇਸ਼ੀਆਂ ਦੀ ਸਮੱਸਿਆ ਲੱਗ ਰਹੀ ਹੈ। ਅਜੇ ਮੈਂ ਠੀਕ ਤਰ੍ਹਾਂ ਨਾਲ ਦੇਖਿਆ ਨਹੀਂ ਹੈ।''

Gurdeep Singh

This news is Content Editor Gurdeep Singh