ਪਾਕਿ ਦੇ ਹਫੀਜ਼ ਟੀ-20 ਵਿਸ਼ਵ ਕੱਪ ਤੋਂ ਬਾਅਦ ਲੈਣਗੇ ਸੰਨਿਆਸ

01/17/2020 7:30:22 PM

ਲਾਹੌਰ— ਪਾਕਿਸਤਾਨ ਦੇ ਆਲਰਾਊਂਡਰ ਮੁਹੰਮਦ ਹਫੀਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਇਸ 38 ਸਾਲ ਦੇ ਖਿਡਾਰੀ ਨੇ ਵੀਰਵਾਰ ਨੂੰ ਬੰਗਲਾਦੇਸ਼ ਵਿਰੁੱਧ 24 ਜਨਵਰੀ ਤੋਂ ਲਾਹੌਰ 'ਚ ਸ਼ੁਰੂ ਹੋ ਰਹੀ ਪਾਕਿਸਤਾਨ ਦੀ ਟੀ-20 ਸੀਰੀਜ਼ ਦੀ ਟੀਮ 'ਚ ਚੁਣਿਆ ਗਿਆ ਹੈ। ਹਫੀਜ਼ ਪਾਕਿਸਤਾਨ ਦੇ ਲਈ ਤਿੰਨੇ ਸਵਰੂਪਾਂ 'ਚ ਬਤੌਰ ਚੋਟੀ ਕ੍ਰਮ ਬੱਲੇਬਾਜ਼ ਅਹਿਮ ਖਿਡਾਰੀਆਂ 'ਚੋਂ ਇਕ ਰਹੇ ਹਨ। ਉਸ ਨੇ 2003 'ਚ ਇੰਗਲੈਂਡ ਦੌਰੇ ਦੌਰਾਨ ਆਪਣਾ ਡੈਬਿਊ ਕੀਤਾ ਸੀ।
ਹਫੀਜ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਲਈ ਖੇਡਣਾ ਸਨਮਾਨ ਦੀ ਤਰ੍ਹਾ ਰਿਹਾ ਹੈ। ਮੈਂ ਟੀ-20 ਵਿਸ਼ਵ ਕੱਪ 'ਚ ਖੇਡਣਾ ਚਾਹੁੰਦਾ ਹਾਂ ਤੇ ਫਿਰ ਪਾਕਿਸਤਾਨ ਦੀ ਅੰਤਰਰਾਸ਼ਟਰੀ ਟੀਮ ਤੋਂ ਸੰਨਿਆਸ ਲੈਣਾ ਚਾਹੁੰਦਾ ਹਾਂ। ਹਫੀਜ਼ ਨੇ 55 ਟੈਸਟ ਖੇਡਣ ਤੋਂ ਬਾਅਦ ਦਸੰਬਰ 2018 'ਚ ਟੈਸਟ ਮੈਚਾਂ ਤੋਂ ਸੰਨਿਆਸ ਲੈ ਲਿਆ ਸੀ। ਉਹ ਸੀਮਿਤ ਓਵਰਾਂ ਦੇ ਸਵਰੂਪਾਂ 'ਚ ਵੀ ਸਫਲ ਰਹੇ ਜਿਸ 'ਚ ਉਸ ਨੇ 218 ਵਨ ਡੇ 'ਚ 6,614 ਦੌੜਾਂ ਤੇ 139 ਵਿਕਟਾਂ ਹਾਸਲ ਕੀਤੀਆਂ ਹਨ।

Gurdeep Singh

This news is Content Editor Gurdeep Singh