ਜਿਮਨਾਸਟ ਵਿਸ਼ਵ ਕੱਪ : ਅਰੁਣਾ ਨੇ ਕਾਂਸੀ ਤਮਗਾ ਜਿੱਤ ਕੇ ਰਚਿਆ ਇਤਿਹਾਸ

02/24/2018 4:58:40 PM

ਮੈਲਬੋਰਨ, (ਵਾਰਤਾ)— ਭਾਰਤ ਦੀ ਅਰੁਣਾ ਬੁੱਧਾ ਰੈੱਡੀ ਨੇ ਇੱਥੇ ਜਾਰੀ ਜਿਮਨਾਸਟ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਜਦਕਿ ਪੁਰਸ਼ ਰਿੰਗ ਫਾਈਨਲ ਮੁਕਾਬਲੇ 'ਚ ਰਾਕੇਸ਼ ਕੁਮਾਰ ਪਾਤਰਾ ਕਾਂਸੀ ਤਮਗਾ ਜਿੱਤਣ ਤੋਂ ਖੁੰਝ ਗਏ। 22 ਸਾਲ ਦੀ ਅਰੁਣਾ ਨੇ ਮਹਿਲਾ ਵੋਲਟ ਮੁਕਾਬਲੇ 'ਚ 13.649 ਦਾ ਸਕੋਰ ਕਰਕੇ ਟੂਰਨਾਮੈਂਟ 'ਚ ਭਾਰਤ ਦੇ ਲਈ ਤਮਗਾ ਜਿੱਤਣ ਦਾ ਖਾਤਾ ਖੋਲ੍ਹ ਦਿੱਤਾ। 

ਇਕ ਹੋਰ ਭਾਰਤੀ ਪ੍ਰਣੀਤੀ ਨਾਇਕ ਤਮਗਾ ਜਿੱਤਣ ਤੋਂ ਖੁੰਝ ਗਈ। ਨਾਇਕ ਨੇ 13.416 ਦਾ ਸਕੋਰ ਕੀਤਾ ਅਤੇ ਉਹ ਛੇਵੇਂ ਨੰਬਰ 'ਤੇ ਰਹੀ। ਟੂਰਨਾਮੈਂਟ 'ਚ ਅਰੁਣਾ ਤੋਂ ਇਲਾਵਾ ਸਲੋਵਾਕੀਆ ਦੀ ਟਜਾਸਾ ਕਲਿਸਲੇਫ ਨੇ 13.800 ਦੇ ਸਰੋਰ ਦੇ ਨਾਲ ਸੋਨ ਦਾ ਤਮਗਾ ਜਿੱਤਿਆ ਜਦਕਿ ਮੇਜ਼ਬਾਨ ਆਸਟਰੇਲੀਆ ਦੀ ਐਮਿਲੀ ਵ੍ਹਾਈਟਹੈਡ ਨੇ 13.699 ਦਾ ਸਕੋਰ ਕਰਕੇ ਚਾਂਦੀ ਦਾ ਤਮਗੇ 'ਤੇ ਕਬਜ਼ਾ ਕੀਤਾ। ਪੁਰਸ਼ ਰਿੰਗ ਫਾਈਨਲ 'ਚ ਰਾਕੇਸ਼ ਕੁਮਾਰ ਪਾਤਰਾ ਤਮਗੇ 'ਤੇ ਕਬਜ਼ਾ ਜਮਾਉਣ ਤੋਂ ਖੁੰਝੇ ਗਏ। ਰਾਕੇਸ਼ ਨੇ ਫਾਈਨਲ 'ਚ 13.733 ਦਾ ਸਕੋਰ ਕੀਤਾ ਅਤੇ ਉਹ ਚੌਥੇ ਸਥਾਨ 'ਤੇ ਰਹੇ।