ਆਸਟਰੇਲੀਆ ਨੂੰ ਹਰਾਕੇ ਓਲੰਪਿਕ ਕੁਆਲੀਫਾਇਰ ''ਚ ਸਾਡਾ ਆਤਮਵਿਸ਼ਵਾਸ ਵਧੇਗਾ

08/01/2019 4:10:50 PM

ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਗੁਰਜੀਤ ਕੌਰ ਦਾ ਮੰਨਣਾ ਹੈ ਕਿ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ ਹਰਾ ਕੇ ਕੁਆਲੀਫਾਇਰ ਤੋਂ ਪਹਿਲਾਂ ਟੀਮ ਦਾ ਆਤਮਵਿਸ਼ਵਾਸ ਵਧੇਗਾ। ਐੱਫ.ਆਈ.ਐੱਚ. ਰੈਂਕਿੰਗ 'ਚ 10ਵੇਂ ਸਥਾਨ 'ਤੇ ਕਾਬਜ ਭਾਰਤੀ ਮਹਿਲਾ ਟੀਮ ਨੂੰ ਟੋਕੀਓ 'ਚ 17 ਅਗਸਤ ਤੋਂ ਸ਼ੁਰੂ ਹੋ ਰਹੇ ਓਲੰਪਿਕ ਟੈਸਟ ਟੂਰਨਾਮੈਂਟ 'ਚ ਆਸਟਰੇਲੀਆ, ਚੀਨ (11ਵੀਂ) ਅਤੇ ਮੇਜ਼ਬਾਨ ਜਾਪਾਨ (14ਵਾਂ) ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ।

ਭਾਰਤ ਦੀ ਸਟਾਰ ਡ੍ਰੈਗ ਫਲਿਕਰ ਗੁਰਜੀਤ ਨੇ ਅੱਗੇ ਕਿਹਾ ਕਿ ਪਿਛਲੇ 6 ਮਹੀਨਿਆਂ 'ਚ ਅਸੀਂ ਜਾਪਾਨ, ਚੀਨ, ਸਪੇਨ ਅਤੇ ਆਇਰਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ। ਗੁਰਜੀਤ ਨੇ ਕਿਹਾ ਕਿ ਟੀਮ ਦਾ ਮਾਹੌਲ ਚੰਗਾ ਹੈ ਅਤੇ ਖਿਡਾਰੀ ਉਤਸ਼ਾਹ ਨਾਲ ਭਰੇ ਹੋਏ ਹਨ। ਸਾਡੀ ਤਿਆਰੀ ਚੰਗੀ ਹੈ ਅਤੇ ਗੋਲਕੀਪਰਾਂ, ਡਿਫੈਂਡਰਾਂ ਦੇ ਕੈਂਪ ਨਾਲ ਕਾਫੀ ਫਾਇਦਾ ਮਿਲਿਆ। ਅਸੀਂ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ।

Tarsem Singh

This news is Content Editor Tarsem Singh