ਕਪਤਾਨੀ ਖੁੱਸਣ ਤੋਂ ਬਾਅਦ ਗੁਲਬਦੀਨ ਨੇ ਅਫਗਾਨ ਟੀਮ ਦੇ ਸੀਨੀਅਰ ਖਿਡਾਰੀਆਂ ''ਤੇ ਲਗਾਏ ਗੰਭੀਰ ਦੋਸ਼

07/22/2019 12:46:41 PM

ਨਵੀਂ ਦਿੱਲੀ : ਇੰਗਲੈਂਡ ਅਤੇ ਵੇਲਸ ਵਿਚ ਖੇਡੇ ਗਏ ਆਈ. ਸੀ. ਸੀ. ਵਨ ਡੇ ਵਰਲਡ ਕੱਪ ਨੂੰ ਖਤਮ ਹੋਏ ਹੁਣ ਹਫਤੋ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਵਰਲਡ ਕੱਪ ਦੇ ਖਤਮ ਹੋਣ ਦੇ ਬਾਅਦ ਅਫਗਾਨਿਸਤਾਨ ਟੀਮ ਦੇ ਸਾਬਕਾ ਕਪਤਾਨ ਗੁਲਬਦੀਨ ਨੈਬ ਦਾ ਇਕ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਵਰਲਡ ਕੱਪ ਦੌਰਾਨ ਅਫਗਾਨਿਸਤਾਨ ਟੀਮ ਦੇ ਕਪਤਾਨ ਰਹੇ ਗੁਲਬਦੀਨ ਨੈਬ ਨੇ ਸੀਨੀਅਰ ਖਿਡਾਰੀਆਂ 'ਤੇ ਵੱਡਾ ਦੋਸ਼ ਲਗਾਇਆ ਹੈ। ਅਫਗਾਨਿਸਤਾਨ ਨੂੰ ਵਰਲਡ ਕੱਪ ਦੌਰਾਨ 9 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪੁਆਈਂਟ ਟੇਬਲ ਵਿਚ ਵੀ ਆਖਰੀ ਸਥਾਨ 'ਤੇ ਰਹੀ।

ਵਰਲਡ ਕੱਪ ਤੋਂ ਬਾਅਦ ਗੁਲਬਦੀਨ ਨੂੰ ਅਫਗਾਨਿਸਤਾਨ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸਦੀ ਜਗ੍ਹਾ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਨੂੰ ਤਿਨਾ ਸਵਰੂਪਾਂ ਦਾ ਕਪਤਾਨ ਬਣਾਇਆ ਗਿਆ ਹੈ। ਹਾਲ ਹੀ 'ਚ ਖੇਡ ਪੱਤਰਕਾਰ ਨੇ ਗੁਲਬਦੀਨ ਦਾ ਇੰਟਰਵਿਊ ਲਿਆ ਅਤੇ ਇਸ ਦੌਰਾਨ ਨੈਬ ਨੇ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਨੈਬ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਕੁਝ ਸੀਨੀਅਰ ਖਿਡਾਰੀਆਂ 'ਤੇ ਨਿਰਭਰ ਸੀ ਪਰ ਸਾਰਿਆਂ ਨੇ ਜਾਣ ਬੁੱਝ ਕੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਮੈਚਾਂ ਵਿਚ ਮਿਲੀ ਹਾਰ ਤੋਂ ਬਾਅਦ ਖਿਡਾਰੀ ਦੁਖੀ ਹੋਣ ਦੀ ਵਜਾਏ ਜ਼ੋਰ ਜ਼ੋਰ ਨਾਲ ਠਹਾਕੇ ਲਗਾਉਂਦੇ ਸਨ।

ਇਸ ਤੋਂ ਬਾਅਦ ਨੈਬ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਸ਼ੀਸ਼ੇ ਦੀ ਤਰ੍ਹਾਂ ਸਭ ਕੁਝ ਸਾਫ ਹੋ ਗਿਆ ਹੈ ਕਿ ਅਫਗਾਨਿਸਤਾਨ ਟੀਮ ਵਿਚ ਕੁਝ ਵੀ ਸਹੀ ਨਹੀਂ ਚਲ ਰਿਹਾ ਹੈ। ਵਰਲਡ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਰਡ ਨੇ ਅਸਗਰ ਅਫਗਾਨ ਦੀ ਜਗ੍ਹਾ ਗੁਲਬਦੀਨ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਸੀ ਅਤੇ ਵਰਲਡ ਕੱਪ ਖਤਮ ਹੋਣ ਤੋਂ ਬਾਅਦ ਉਸ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਵਰਲਡ ਕੱਪ ਦੌਰਾਨ ਟੀਮ ਦੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਨੂੰ ਵੀ ਸੱਟ ਦਾ ਬਹਾਨਾ ਲਗਾ ਕੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਾਅਦ ਵਿਚ ਇਕ ਬਿਆਨ ਵਿਚ ਸ਼ਹਿਜ਼ਾਦ ਇਹ ਕਹਿੰਦੇ ਦਿਸੇ ਸੀ ਕਿ ਉਸਨੂੰ ਜਾਣ ਬੁੱਝ ਕੇ ਟੀਮ 'ਚੋਂ ਬਾਹਰ ਕੀਤਾ ਗਿਆ ਅਤੇ ਉਹ ਜ਼ਖਮੀ ਨਹੀਂ ਹਨ।