GT20 Canada 19: ਨਹੀਂ ਚੱਲਿਆ ਯੁਵੀ ਦਾ ਬੱਲਾ, ਵੈਂਕੂਵਰ ਨੇ ਟੋਰੰਟੋ ਨੂੰ 8 ਵਿਕਟਾਂ ਨਾਲ ਹਰਾਇਆ

07/26/2019 3:21:50 AM

ਸਪੋਰਟਸ ਡੈੱਕਸ— ਗਲੋਬਲ ਟੀ-20 ਕੈਨੇਡਾ ਲੀਗ ਦੀ ਸ਼ੁਰੂਆਤ 25 ਜੁਲਾਈ ਤੋਂ ਹੋ ਗਈ। ਗਲੋਬਲ ਟੀ-20 ਕੈਨੇਡਾ ਲੀਗ ਦਾ ਪਹਿਲਾ ਮੈਚ ਟੋਰੰਟੋ ਨੈਸ਼ਨਲਸ ਤੇ ਵੈਂਕੂਵਰ ਨਾਈਟ੍ਰਸ ਵਿਚਾਲੇ ਖੇਡਿਆ ਗਿਆ। ਵੈਂਕੂਵਰ ਨਾਈਟ੍ਰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੋਰੰਟੋ ਨੈਸ਼ਨਲਸ ਨੇ ਵੈਂਕੂਵਰ ਨੂੰ 160 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਵੈਂਕੂਵਰ ਦੀ ਟੀਮ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।

ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਯੁਵਰਾਜ ਸਿੰਘ ਕੋਈ ਮੁਕਾਬਲਾ ਨਹੀਂ ਖੇਡੇ ਸਨ ਪਰ ਉਸਦੀ ਵਾਪਸੀ ਯਾਦਗਾਰ ਨਹੀਂ ਰਹੀ ਤੇ ਉਹ ਫਿਰ ਬੁਰੀ ਤਰ੍ਹਾਂ ਨਾਲ ਫਲਾਪ ਹੋਏ।
ਟੋਰੰਟੋ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਰੋਡਰੀਗੋ ਥਾਮਸ (41), ਬ੍ਰੈਂਡਨ ਮੈਕੂਲਮ (4), ਯੁਵਰਾਜ ਸਿੰਘ (14), ਹੈਨਰੀਚ ਕਲੈਸਨ (41) ਤੇ ਪੋਲਾਰਡ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਵੈਂਕੂਵਰ ਨਾਈਟ੍ਰਸ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਲੀ ਖਾਨ, ਐਂਡੀਲੀ, ਮਾਈਕਲ ਰੀਪੋਨ, ਸਾਦ ਬਿਨ ਜਾਫਰ, ਚੀਮਾ ਨੇ 1-1 ਵਿਕਟ ਹਾਸਲ ਕੀਤੀ। ਵੈਂਕੂਵਰ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਕ੍ਰਿਸ ਗੇਲ (12), ਵਿਕਟਕੀਪਰ ਟੋਬਿਜ਼ ਵਿਸੇਈ (20), ਚੈਡਵਿਕ ਵਾਲਟਨ ਦੇ ਜੇਤੂ (59) ਤੇ ਰਸੀ ਵੈਨ ਡੇਰ ਡਸਨ ਦੇ ਜੇਤੂ (65) ਪਾਰੀਆਂ ਦੀ ਬਦੌਲਤ ਟੋਰੰਟੋ ਨੈਸ਼ਨਲਸ ਨੂੰ ਹਰਾਇਆ।

Gurdeep Singh

This news is Content Editor Gurdeep Singh