ਕੇਨ ਵਿਲੀਅਮਸਨ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਖਿਡਾਰੀ

12/03/2020 8:59:39 PM

ਹੈਮਿਲਟਨ– ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਵੀਰਵਾਰ ਨੂੰ ਵੈਸਟਇੰਡੀਜ਼ ਦੇ ਵਿਰੁੱਧ ਖੇਡੇ ਗਏ ਮੈਚ ਦੌਰਾਨ ਵਿਲੀਅਮਸਨ ਨੇ ਸਿਡੋਨ ਪਾਰਕ 'ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਅਜਿਹਾ ਕਰਨ ਵਾਲੇ ਦੂਜੇ ਕ੍ਰਿਕਟਰ ਬਣ ਗਏ ਹਨ। ਇਸ ਤੋਂ ਪਹਿਲਾਂ ਇਸ ਮੈਦਾਨ 'ਤੇ ਟੈਸਟ 'ਚ 1000 ਦੌੜਾਂ ਸਾਬਕਾ ਨਿਊਜ਼ੀਲੈਂਡ ਕਪਤਾਨ ਰਾਸ ਟੇਲਰ ਨੇ ਬਣਾਈਆਂ ਸਨ।


ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਵਿੰਡੀਜ਼ ਟੀਮ ਵਿਰੁੱਧ ਟੈਸਟ ਦੇ ਪਹਿਲੇ ਮੈਚ 'ਚ ਇਹ ਰਿਕਾਰਡ ਬਣਾਇਆ ਹੈ। ਵਿਲੀਅਮਸਨ ਤੇ ਟੇਲਰ ਤੋਂ ਇਲਾਵਾ ਕੋਈ ਹੋਰ ਖਿਡਾਰੀ ਸਿਡੋਨ ਪਾਰਕ 'ਚ 1000 ਜਾਂ ਉਸ ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ ਹੈ। ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਟਾਪ 10 ਇਕਲੌਕੇ ਅਜਿਹੇ ਵਿਦੇਸ਼ੀ ਖਿਡਾਰੀ ਹਨ ਜੋ ਮੈਦਾਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਦ੍ਰਾਵਿੜ ਨੇ ਤਿੰਨ ਮੈਚਾਂ 'ਚ ਇਕ ਅਰਧ ਸੈਂਕੜਾ ਤੇ 2 ਸੈਂਕੜਿਆਂ ਦੀ ਮਦਦ ਨਾਲ ਸਿਡੋਨ ਪਾਰਕ 'ਚ 415 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ : NZ vs WI : ਵਿਲੀਅਮਸਨ ਸੈਂਕੜੇ ਦੇ ਨੇੜੇ, ਨਿਊਜ਼ੀਲੈਂਡ ਮਜ਼ਬੂਤ
ਕਪਤਾਨ ਕੇਨ ਵਿਲੀਅਮਸਨ (ਅਜੇਤੂ 97) ਤੇ ਸਲਾਮੀ ਬੱਲੇਬਾਜ਼ ਟਾਮ ਲਾਥਮ (86) ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ਵਿਚ 78 ਓਵਰਾਂ ਵਿਚ 2 ਵਿਕਟਾਂ 'ਤੇ 243 ਦੌੜਾਂ ਦਾ ਸਕੋਰ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।

ਨੋਟ- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਇਸ ਵੱਡੇ ਰਿਕਾਰਡ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Gurdeep Singh

This news is Content Editor Gurdeep Singh