ਗਾਂਗੁਲੀ ਦੇ ਲਈ ਬਹੁਤ ਆਦਰ ਦੀ ਭਾਵਨਾ : ਸ਼ਾਸਤਰੀ

12/14/2019 7:53:19 PM

ਨਵੀਂ ਦਿੱਲੀ— ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਜੋ ਉਸਦੇ ਰਿਸ਼ਤਿਆਂ 'ਤੇ ਸਵਾਲ ਉੱਠਦੇ ਹਨ, ਉਸਦੀ ਉਨ੍ਹਾ ਨੂੰ ਕੋਈ ਪਰਵਾਹ ਨਹੀਂ। ਪਿਛਲੇ ਹਫਤੇ ਗਾਂਗੁਲੀ ਨੇ ਸ਼ਾਸਤਰੀ ਦੇ ਨਾਲ ਮੱਤਭੇਦਾਂ ਦੀਆਂ ਅਟਕਲਾਂ ਨੂੰ ਕੋਰੀ ਅਫਵਾਹ ਦੱਸਿਆ ਸੀ। ਸ਼ਾਸਤਰੀ ਨੇ ਕਿਹਾ ਕਿ ਜਿੱਥੇ ਤਕ ਸੌਰਵ -ਸ਼ਾਸਤਰੀ ਦੀ ਗੱਲ ਹੈ ਤਾਂ ਉਹ ਮੀਡੀਆ ਦੇ ਲਈ ਚਾਟ ਤੇ ਭੇਲਪੁਰੀ ਦੀ ਤਰ੍ਹਾਂ ਮਿਰਚ ਮਸਾਲਾ ਹੈ। ਭਾਰਤੀ ਕੋਚ ਨੇ ਕਿਹਾ ਕਿ ਉਨ੍ਹਾਂ ਨੇ (ਗਾਂਗੁਲੀ) ਕ੍ਰਿਕਟਰ ਦੇ ਤੌਰ 'ਤੇ ਜੋ ਕੁਝ ਕੀਤਾ ਹੈ ਮੈਂ ਉਸਦਾ ਬਹੁਤ ਸਨਮਾਨ ਕਰਦਾ ਹਾਂ। ਉਨ੍ਹਾਂ ਨੇ ਸੱਟੇਬਾਜ਼ੀ ਮਾਮਲੇ ਤੋਂ ਬਾਅਦ ਭਾਰਤੀ ਕ੍ਰਿਕਟ ਦੀ ਕਮਾਨ ਸਭ ਤੋਂ ਮੁਸ਼ਕਿਲ ਸਮੇਂ 'ਚ ਸੰਭਾਲੀ।
ਤੁਹਾਨੂੰ ਵਾਪਸੀ ਦੇ ਲਈ ਲੋਕਾਂ ਦਾ ਭਰੋਸਾ ਚਾਹੀਦਾ ਹੁੰਦਾ ਹੈ ਤੇ ਮੈਂ ਉਸਦਾ ਸਨਮਾਨ ਕਰਦਾ ਹਾਂ ਤੇ ਜੇਕਰ ਕੋਈ ਇਸਦਾ ਸਨਮਾਨ ਨਹੀਂ ਕਰਦਾ ਹੈ ਤਾਂ ਮੈਨੂੰ ਉਸਦੀ ਕੋਈ ਪਰਵਾਹ ਨਹੀਂ। ਸ਼ਾਸਤਰੀ ਤੇ ਗਾਂਗੁਲੀ ਦੇ ਵਿਚ ਮੱਤਭੇਦ 2016 'ਚ ਜਨਤਕ ਹੋਏ ਸਨ, ਜਦੋਂ ਸ਼ਾਸ਼ਤਰੀ ਨੇ ਕੋਚ ਦੇ ਅਹੁਦੇ ਦੇ ਲਈ ਐਪਲੀਕੇਸ਼ਨ ਦਿੱਤੀ ਸੀ ਤੇ ਗਾਂਗੁਲੀ ਉਸ ਸਮੇਂ ਕ੍ਰਿਕਟ ਸਲਾਹਕਾਰ ਕਮੇਟੀ 'ਚ ਸੀ ਜਿਸ ਨੇ ਅਨਿਲ ਕੁੰਬਲੇ ਨੂੰ ਚੁਣਿਆ ਸੀ।

Gurdeep Singh

This news is Content Editor Gurdeep Singh