ਸੰਜੂ ਲਈ ਕਪਤਾਨੀ ਬਹੁਤ ਚੰਗਾ ਤਜਰਬਾ : ਬਟਲਰ

05/13/2021 10:30:13 PM

ਨਵੀਂ ਦਿੱਲੀ–  ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋਸ ਬਟਲਰ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕਰਨਾ ਸੰਜੂ ਸੈਮਸਨ ਲਈ ਬਹੁਤ ਚੰਗਾ ਤਜਰਬਾ ਰਿਹਾ ਅਤੇ ਟੂਰਨਾਮੈਂਟ ਅੱਗੇ ਵਧਣ ਦੇ ਨਾਲ ਹੀ ਆਪਣੀ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾ ਰਿਹਾ ਹੈ। ਸੰਜੂ ਨੇ 2020 ਸੈਸ਼ਨ ਵਿਚ ਆਪਣੀ ਟੀਮ ਵਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਉਸ ਨੂੰ ਜਨਵਰੀ ਵਿਚ ਆਸਟਰੇਲੀਆ ਨੇ ਸਟੀਵ ਸਮਿਥ ਦੀ ਜਗ੍ਹਾ ਰਾਜਸਥਾਨ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ।

ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ


ਬਟਲਰ ਨੇ ਕਿਹਾ,‘‘ਉਹ ਇਸਦੇ ਲਈ ਬਹੁਤ ਚੰਗਾ ਤਜਰਬਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ ਅੱਗੇ ਵਧਣ ਦੇ ਨਾਲ ਉਹ ਇਸ ਭੂਮਿਕਾ ਨੂੰ ਬਿਹਤਰ ਤਰੀਕੇ ਨਾਲ ਨਿਭਾਉਣ ਲੱਗਾ ਸੀ।’’ ਸੈਮਸਨ ਦੀ ਅਗਵਾਈ 'ਚ ਰਾਇਲਜ਼ ਨੇ ਸੱਤ 'ਚੋਂ ਤਿੰਨ ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਆਈ. ਪੀ. ਐੱਲ. ਨੂੰ ਜੈਵ ਸਰੁੱਖਿਅਤ ਵਾਤਾਵਰਣ 'ਚ ਕੋਵਿਡ-19 ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਲੱਤਵੀ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਪੜ੍ਹੋ-  ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ


ਬਟਲਰ ਨੇ ਕਿਹਾ ਕਿ ਮੈਂ ਅਸਲ 'ਚ ਸੰਜੂ ਦੀ ਅਗਵਾਈ 'ਚ ਖੇਡਣ ਦਾ ਪੂਰਾ ਫਾਇਦਾ ਲੈ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਇਕ ਵਿਅਕਤੀ ਦੇ ਤੌਰ 'ਤੇ ਉਸ 'ਚ ਕੁਝ ਬਦਲਾਅ ਆਇਆ। ਰਾਇਲਜ਼ ਦੇ ਨਿਰਦੇਸ਼ਕ ਕੁਮਾਰ ਸੰਗਕਾਰਾ ਨੇ ਆਲਰਾਊਂਡਰ ਰੇਯਾਨ ਪਰਾਗ ਦੀ ਸ਼ਲਾਘਾ ਕੀਤੀ, ਜਿਸ ਨੂੰ ਭਵਿੱਖ ਦਾ ਭਾਰਤੀ ਖਿਡਾਰੀ ਮੰਨਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh