ਗੋਇਲ ਨੇ ਕਿਹਾ, ਇਹ ਰੈਂਕਿੰਗ ਤਾਂ ਬਸ ਸ਼ੁਰੂਆਤ ਹੈ

07/06/2017 6:59:49 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਭਾਰਤੀ ਫੁੱਟਬਾਲ ਟੀਮ ਨੂੰ ਪਿਛਲੇ ਦੋ ਦਹਾਕਿਆਂ 'ਚ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕਰਨ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅਜੇ ਇਹ ਸ਼ੁਰੂਆਤ ਹੈ ਅਤੇ ਟੀਮ ਨੂੰ ਅੱਗੇ ਵੀ ਭਵਿੱਖ 'ਚ ਚੰਗਾ ਪ੍ਰਦਰਸ਼ਨ ਜਾਰੀ ਰਖਣਾ ਹੋਵੇਗਾ। ਭਾਰਤ ਦੀ ਇਸ ਤੋਂ ਪਹਿਲਾਂ ਸਰਵਸ਼੍ਰੇਸ਼ਠ ਰੈਂਕਿੰਗ 94 ਸੀ ਜੋ ਉਸ ਨੇ 1996 'ਚ ਹਾਸਲ ਕੀਤੀ ਸੀ।

ਗੋਇਲ ਨੇ ਉਮੀਦ ਜਤਾਈ ਕਿ ਟੀਮ ਦੀ ਵਰਤਮਾਨ ਫਾਰਮ ਨੂੰ ਦੇਖਦੇ ਹੋਏ ਉਹ ਛੇਤੀ ਹੀ ਆਪਣੀ ਆਲਟਾਈਮ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕਰਨ 'ਚ ਸਫਲ ਰਹੇਗੀ। ਗੋਇਲ ਨੇ ਕਿਹਾ ਕਿ ਇਹ ਰੈਂਕਿੰਗ ਤਾਂ ਬਸ ਸ਼ੁਰੂਆਤ ਹੈ, ਸਾਨੂੰ ਲਗਾਤਾਰ ਮਿਹਨਤ ਜਾਰੀ ਰਖਣੀ ਹੋਵੇਗੀ ਅਤੇ ਅੱਗੇ ਦੀਆਂ ਚੁਣੌਤੀਆਂ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅੰਡਰ 17 ਵਿਸ਼ਵ ਕੱਪ (ਅਕਤੂਬਰ ਤੋਂ ਭਾਰਤ 'ਚ) ਅਤੇ ਮਿਸ਼ਨ 11 ਮਿਲੀਅਨ ਤੋਂ ਅਸੀਂ ਫੁੱਟਬਾਲ ਨੂੰ ਭਾਰਤ ਦੇ ਹਰ ਪਾਸੇ 'ਚ ਪਹੁੰਚਾਉਣ 'ਚ ਲੱਗੇ ਹਾਂ ਤਾਂ ਜੋ ਦੇਸ਼ ਭਰ 'ਚ ਫੁੱਟਬਾਲ ਦਾ ਮਾਹੌਲ ਬਣ ਸਕੇ।