ਫਿਨਲੈਂਡ ''ਚ ਨੀਰਜ ਚੋਪੜਾ ਦੀ ਟ੍ਰੇਨਿੰਗ ਨੂੰ ਸਰਕਾਰ ਵਲੋਂ ਮਨਜ਼ੂਰੀ

05/27/2022 2:32:52 PM

ਨਵੀਂ ਦਿੱਲੀ- ਟੋਕੀਓ ਪੈਰਾਲੰਪਿਕ 'ਚ ਭਾਰਤ ਨੂੰ ਪਹਿਲਾ ਓਲੰਪਿਕ ਗੋਲਡ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਤੋਂ ਪਹਿਲਾਂ ਫਿਨਲੈਂਡ ਲਈ ਰਵਾਨਾ ਹੋਏ। ਭਾਰਤੀ ਖੇਡ ਅਥਾਰਿਟੀ (ਐੱਸ. ਏ. ਆਈ.) ਨੇ ਇਹ ਸੂਚਨਾ ਦਿੱਤੀ। ਤੁਰਕੀ ਦੇ ਗਲੇਰੀਆ ਸਪੋਰਟਸ ਐਰਿਨਾ 'ਚ ਟ੍ਰੇਨਿੰਗ ਕਰ ਰਹੇ ਨੀਰਜ 26 ਮਈ ਨੂੰ ਫਿਨਲੈਂਡ ਲਈ ਰਵਾਨਾ ਹੋਏ। 

ਨੀਰਜ ਫਿਨਲੈਂਡ 'ਚ ਪੈਰਾਲੰਪਿਕ ਤਮਗ਼ਾ ਜੇਤੂ ਦਵਿੰਦਰ ਝਾਝਰੀਆ ਨੂੰ ਵੀ ਮਿਲਣਗੇ। 28 ਰੋਜ਼ਾ ਟ੍ਰੇਨਿੰਗ ਕੈਂਪ ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਤਹਿਤ ਸ਼ੁਰੂ ਕੀਤਾ ਗਿਆ ਹੈ। ਕੁਓਰਟੇਨ 'ਚ ਟ੍ਰੇਨਿੰਗ ਦੇ ਬਾਅਦ ਨੀਰਜ ਫਿਨਲੈਂਡ ਦੇ ਹੀ ਟੁਰਕੂ ਦੇ ਲਈ ਰਵਾਨਾ ਹੋਣਗੇ, ਜਿੱਥੇ ਉਹ ਪਾਵੋ ਨੁਰਮੀ ਖੇਡਾਂ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਨੀਰਜ ਕੁਓਰਟੇਨ 'ਚ ਕੁਓਰਟੇਨ ਖੇਡਾਂ ਤੇ ਸਟਾਕਹਾਮ 'ਚ ਡਾਇਮੰਡ ਲੀਗ 'ਚ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। 

Tarsem Singh

This news is Content Editor Tarsem Singh