ਭਾਰਤੀ ਕ੍ਰਿਕਟਰਾਂ ਦੇ ਲਈ ਖੁਸ਼ਖਬਰੀ, DA ਹੋਇਆ ਡਬਲ

09/22/2019 10:14:24 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਖਿਡਾਰੀਆਂ ਦੇ ਲਈ ਬੀ. ਸੀ. ਸੀ. ਆਈ. ਨੇ ਇਕ ਵਾਰ ਫਿਰ ਤੋਂ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਹੁਣ ਡੇਲੀ ਅਲਾਊਂਸ 'ਚ ਵਾਧਾ ਕਰ ਦਿੱਤਾ ਹੈ। ਪ੍ਰਬੰਧਕਾਂ ਕਮੇਟੀ ਨੇ ਵਿਦੇਸ਼ੀ ਟੂਰ 'ਤੇ ਭਾਰਤੀ ਖਿਡਾਰੀਆਂ ਨੂੰ ਮਿਲਣ ਵਾਲੇ ਡੀ. ਏ. ਨੂੰ 125 ਡਾਲਰ ਤੋਂ ਵਧਾ ਕੇ 250 ਡਾਲਰ ਕਰ ਦਿੱਤਾ ਹੈ। ਯਾਨੀ ਪਹਿਲਾਂ ਭਾਰਤੀ ਖਿਡਾਰੀਆਂ ਨੂੰ ਰੋਜ਼ ਦੇ 8,899 ਹਜ਼ਾਰ ਰੁਪਏ ਮਿਲਦੇ ਸਨ ਤਾਂ ਹੁਣ 17,799 ਰੁਪਏ ਮਿਲਣਗੇ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਬਿਜਨੇਸ ਕਲਾਸ ਯਾਤਰਾ, ਰਹਿਣਾ ਤੇ ਕੱਪੜੇ ਧੋਣ ਦੇ ਖਰਚੇ ਦਾ ਭੁਗਤਾਨ ਕਰਦਾ ਰਹੇਗਾ। ਨਾਲ ਹੀ ਟੀ. ਏ. (ਟ੍ਰੈਵਲਿੰਗ ਅਲਾਊਂਸ) ਨੂੰ ਖਤਮ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ 'ਚ ਸਫਲਤਾ ਹਾਸਲ ਨਾ ਹੋਣ ਤੋਂ ਬਾਅਦ ਭਾਰਤੀ ਟੀਮ ਵੈਸਟਇੰਡੀਜ਼ ਦੌਰੇ 'ਤੇ ਸਫਲ ਰਹੇ ਸਨ। ਭਾਰਤੀ ਟੀਮ ਜਿੱਥੇ ਟੀ-20, ਵਨ ਡੇ ਤੇ ਟੈਸਟ ਸੀਰੀਜ਼ ਜਿੱਤੀ। ਇਸ ਤੋਂ ਬਾਅਦ ਭਾਰਤੀ ਟੀਮ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ।

Gurdeep Singh

This news is Content Editor Gurdeep Singh