ਬਾਡੀ ਸ਼ੇਮਿੰਗ ''ਤੇ ਵਾਰ-ਵਾਰ ਘਿਰਦੀ ਗੋਲਫਰ ਪੇਜੇ ਨੇ ਹੁਣ ਦਿੱਤਾ ਕਰਾਰਾ ਜਵਾਬ

01/22/2019 6:49:05 PM

ਜਲੰਧਰ : ਗੋਲਫ ਦੀ ਬਜਾਏ ਆਪਣੀ ਸੁੰਦਰਤਾ ਲਈ ਮਸ਼ਹੂਰ ਪੇਜੇ ਸਿਪਰਾਨਾਕ ਨੇ ਬਾਡੀ ਸ਼ੇਮਿੰਗ 'ਤੇ ਆਖਿਰਕਾਰ ਆਪਣੀ ਚੁੱਪੀ ਤੋੜ ਹੀ ਦਿੱਤੀ ਹੈ। ਪੇਜੇ ਨੇ ਹੁਣ ਖੁੱਲੇਆਮ ਅੱਗੇ ਆ ਕੇ ਆਪਣੀ ਪਸੰਦ ਤੇ ਨਾਪਸੰਦ ਸੰਬੰਧੀ ਗੱਲਾਂ ਕੀਤੀਆਂ ਹਨ। ਉਸ ਨੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦਿਆਂ ਸਾਫ ਕਿਹਾ ਹੈ ਕਿ ਸੁੰਦਰ ਸਰੀਰ ਪ੍ਰਮਾਤਮਾ ਦੀ ਦੇਣ ਹੈ ਤੇ ਫਿਰ ਇਸ ਨੂੰ ਛੁਪਾਇਆ ਕਿਉਂ ਜਾਵੇ। ਪੇਜੇ ਨੇ ਕਿਹਾ,''ਨਿਸ਼ਚਿਤ ਰੂਪ ਨਾਲ ਸਾਰਿਆਂ ਨੂੰ ਆਪਣੀ ਸਰੀਰਿਕ ਹਾਜ਼ਰੀ  ਦੇ ਹਿਸਾਬ ਨਾਲ ਇਸ ਦੁਨੀਆ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਸਾਡੇ ਸਾਰਿਆਂ ਕੋਲ ਇਕ ਸਰੀਰ ਹੈ ਤੇ ਉਸ ਸਰੀਰ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਮਨੁੱਖ ਸਰੀਰ ਸੁੰਦਰ ਹੈ, ਸਾਰੇ ਅਕਾਰਾਂ ਤੇ ਰੰਗਾਂ ਵਿਚੋਂ। ਅਤੇ ਹਾਂ, ਇਹ ਸਰੀਰ ਸਾਡੇ ਲਈ ਕੁਝ ਅਵਿਸ਼ਵਾਸਯੋਗ ਕੰਮ ਕਰਦਾ ਹੈ ਤੇ ਅਜਿਹੇ ਵਿਚ ਅਸੀਂ ਇਸ ਨੂੰ ਛੁਪਾਉਣ ਦੀ ਕੋਸ਼ਿਸ਼  ਕਿਉਂ ਕਰਦੇ ਹਾਂ?''

ਪੇਜੇ ਨੇ ਕਿਹਾ ਕਿ ਕੋਈ ਵੀ ਮਹਿਲਾ ਜਿਹੜੀ ਨਾਰੀਵਾਦੀ ਹੋਣ ਦਾ ਦਾਅਵਾ ਕਰਦੀ ਹੈ ਤੇ ਸਨਮਾਨ ਲਈ ਹੋਰਨਾਂ ਮਹਿਲਾਵਾਂ ਨੂੰ ਸ਼ਰਮਸਾਰ ਕਰਦੀ ਹੈ ਤਾਂ ਉਹ ਦੂਜਿਆਂ ਨੂੰ ਧੋਖਾ ਦੇ ਰਹੀ। ਜੇਕਰ ਤੁਸੀਂ ਹੇਟਰਸ ਦੀ ਤਰ੍ਹਾਂ ਪੋਸਟ ਕਰਨਾ ਚਾਹੁੰਦੇ ਹੋ ਤਾਂ ਜਾ ਕੇ ਇੰਸਟਾਗ੍ਰਾਮ 'ਤੇ ਕਰੋ। ਜੇਕਰ ਤੁਸੀਂ ਆਪਣੇ ਸਰੀਰ 'ਤੇ ਸਖਤ ਮਿਹਨਤ ਕਰਦੇ ਹੋ ਤੇ ਇਸ ਨੂੰ ਦਿਖਾਉਣਾ ਚਾਹੁੰਦੇ ਹੈ ਤਾਂ ਲੋਕਾਂ ਦੀ ਬਕਵਾਸ ਨੂੰ ਅਣਦੇਖਿਆ ਕਰ ਦਿਓ। ਲੋਕ ਆਪਣੇ ਕੰਮ ਕਰਨਗੇ। ਇਹ ਕਦੇ ਵੀ ਤੁਹਾਡੀ ਜ਼ਿੰਦਗੀ ਨੂੰ ਪ੍ਰਬਾਵਿਤ ਨਹੀਂ ਕਰਦਾ ਹੈ।

ਜ਼ਿਕਰਯੋਗ ਹੈ ਕਿ ਗੋਲਫਰ ਪੇਜੇ ਨੂੰ ਆਪਣੇ ਇਸੰਟਾਗ੍ਰਾਮ ਅਕਾਊਂਟ 'ਤੇ ਗੋਲਫ ਤੋਂ ਵੱਧ ਆਪਣੇ ਸਰੀਰ ਦਾ ਦਿਖਾਵਾ ਕਰਨ ਕਾਰਨ ਨਿੰਦਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬੀਤੇ ਦਿਨੀਂ ਵੀ ਉਸ ਨੇ ਬਿਕਨੀ ਪਹਿਨ ਕੇ ਗੋਲਫ ਖੇਡਿਆ ਸੀ। ਸੋਸ਼ਲ ਸਾਈਟਸ 'ਤੇ ਉਸ਼ਦੇ ਕਈ ਪ੍ਰਸ਼ੰਸਕਾਂ ਨੇ ਉਸਦੀਆਂ ਫੋਟੋਆਂ 'ਤੇ ਇਹ ਕਹਿ ਕੇ ਇਤਰਾਜ਼ ਪ੍ਰਗਟਾਇਆ ਸੀ ਕਿ ਉਹ ਕਈ ਲੜਕੀਆਂ ਦੀ ਰੋਲ ਮਾਡਲ ਹੈ, ਅਜਿਹੇ ਵਿਚ ਉਸ ਨੂੰ ਅਜਿਹੇ ਗੈਰ-ਜ਼ਰੂਰੀ ਕੰਮ ਨਹੀਂ ਕਰਨੇ ਚਾਹੀਦੇ।