ਗੋਲਫ : ਅਨਿਕਾ ਵਰਮਾ ਸਾਂਝੇ ਤੌਰ ''ਤੇ 55ਵੇਂ ਸਥਾਨ ''ਤੇ

08/04/2020 10:50:58 PM

ਰਾਕਵਿਲੇ (ਅਮਰੀਕਾ)- ਅਨਿਕਾ ਵਰਮਾ ਅਮਰੀਕੀ ਮਹਿਲਾ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਗੋਲਫਰ ਬਣੀ। 16 ਸਾਲ ਦੀ ਅਨਿਕਾ ਦੀ ਸ਼ੁਰੂਆਤ ਹਾਲਾਂਕਿ ਪ੍ਰਭਾਵੀ ਨਹੀਂ ਰਹੀ ਤੇ ਉਹ ਪਹਿਲੇ ਦੌਰ 'ਚ ਤਿੰਨ ਓਵਰ 75 ਦੇ ਸਕੋਰ ਨਾਲ ਸਾਂਝੇ ਤੌਰ 'ਤੇ 55ਵੇਂ ਸਥਾਨ 'ਤੇ ਚੱਲ ਰਹੀ ਹੈ। ਸਟ੍ਰੋਕ ਪਲੇਅ ਦੇ ਦੌਰ ਤੋਂ ਬਾਅਦ 64 ਖਿਡਾਰੀ ਚੈਂਪੀਅਨਸ਼ਿਪ ਦੇ ਮੈਚ ਪਲੇਅ ਵਰਗ 'ਚ ਜਗ੍ਹਾ ਬਣਾਵੇਗੀ। ਅਨਿਕਾ ਨੇ ਦੋ ਬਰਡੀ ਕੀਤੀ ਪਰ ਉਹ ਪੰਜ ਬੋਗੀ ਵੀ ਕਰ ਗਈ ਜਿਸ ਤੋਂ ਬਾਅਦ ਉਸਦਾ ਸਕੋਰ ਤਿੰਨ ਓਵਰ ਰਿਹਾ। ਰਾਸ਼ੇਲ ਕੁਏਨ ਤੇ ਰਿਲੀ ਸਮਿਥ ਨੇ ਚਾਰ ਅੰਡਰ 68 ਦੇ ਸਕੋਰ ਨਾਲ ਸੰਯੁਕਤ ਬੜ੍ਹਤ ਬਣਾ ਲਈ ਹੈ। ਦੋਵੇਂ ਆਪਣੇ ਪਹਿਲੇ ਮਹਿਲਾ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਹਨ।

Gurdeep Singh

This news is Content Editor Gurdeep Singh