ਐਥਲੈਟਿਕਸ, ਨਿਸ਼ਾਨੇਬਾਜ਼ੀ ਅਤੇ ਟੈਨਿਸ ''ਚ ''ਗੋਲਡਨ ਸਵੀਪ''

02/12/2016 1:34:57 PM

ਗੁਹਾਟੀ- ਭਾਰਤ ਨੇ ਐਥਲੈਟਿਕਸ, ਨਿਸ਼ਾਨੇਬਾਜ਼ੀ ਅਤੇ ਟੈਨਿਸ ''ਚ ''ਗੋਲਡਨ ਸਵੀਪ'' ਕਰਦੇ ਹੋਏ ਦੱਖਣੀ ਏਸ਼ੀਆਈ ਖੇਡਾਂ ਦੇ ਇਤਿਹਾਸ ''ਚ ਅਜੇ ਤੱਕ ਦਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਰਤ ਨੇ ਨਾਲ ਹੀ ਸੈਗ ਖੇਡਾਂ ''ਚ 1000 ਸੋਨ ਤਮਗਿਆਂ ਦਾ ਅੰਕੜਾ ਵੀ ਪਾਰ ਕਰ ਲਿਆ।

ਭਾਰਤ ਨੇ 12ਵੀਆਂ ਦੱਖਣੀ ਏਸ਼ੀਆਈ ਖੇਡਾਂ ''ਚ ਐਥਲੈਟਿਕਸ ਮੁਕਾਬਲਿਆਂ ''ਚ ਵੀਰਵਾਰ ਨੂੰ ਸਾਰੇ 7 ਸੋਨੇ ਦੇ ਤਮਗੇ ਜਿੱਤ ਲਏ। ਭਾਰਤ ਨੇ ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ''ਚ ਸਾਰੇ 5 ਸੋਨ ਤਮਗੇ ਅਤੇ ਟੈਨਿਸ ''ਚ ਸਾਰੇ ਪੰਜ ਸੋਨ ਤਮਗੇ ਅਤੇ ਚਾਂਦੀ ਤਮਗਿਆਂ ''ਤੇ ਕਬਜ਼ਾ ਕਰ ਲਿਆ। ਭਾਰਤ ਦੇ ਇਨ੍ਹਾਂ ਖੇਡਾਂ ''ਚ 136 ਸੋਨ, 77 ਚਾਂਦੀ ਅਤੇ 20 ਕਾਂਸੇ ਦੇ ਤਮਗਿਆਂ ਸਮੇਤ ਕੁਲ 233 ਤਮਗੇ ਹੋ ਗਏ ਹਨ। ਉਸ ਨੇ 2006 ''ਚ ਕੋਲੰਬੋ ਖੇਡਾਂ ''ਚ 118 ਸੋਨ, 59 ਚਾਂਦੀ ਅਤੇ 37 ਕਾਂਸੀ ਤਮਗੇ ਜਿੱਤਣ ਦੇ ਆਪਣੇ ਪਿਛਲੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।

ਐਥਲੈਟਿਕਸ ''ਚ ਅਜੇ ਕੁਮਾਰ (1500 ਮੀ.) ਚਿਤ੍ਰਾ ਪੀ ਯੂ (1500 ਮੀ.), ਰੰਜੀਤ ਮਾਹੇਸ਼ਵਰੀ (ਤਿਹਰੀ ਛਾਲ), ਸੁਮਨ ਦੇਵੀ (ਭਾਲਾ ਸੁੱਟ ਮਹਿਲਾ) ਓਮ ਪ੍ਰਕਾਸ਼ ਸਿੰਘ (ਗੋਲਾ ਸੁੱਟ ਪੁਰਸ਼), ਜੋਨਾ ਮੁਰਮੂ (400 ਮੀ. ਅੜਿਕਾ ਦੌੜ ਮਹਿਲਾ) ਅਤੇ ਧਰੂਨ ਏ. (400 ਮੀ. ਅੜਿਕਾ ਦੌੜ ਪੁਰਸ਼) ਨੇ ਸੋਨੇ ਦੇ ਤਮਗੇ ਜਿੱਤੇ।