ਇੰਗਲੈਂਡ ਦੇ ਹੈਰੀ ਕੇਨ ਨੂੰ ਮਿਲਿਆ ਗੋਲਡਨ ਬੂਟ

07/15/2018 11:05:26 PM

ਮਾਸਕੋ : ਇੰਗਲੈਂਡ ਦੀ ਟੀਮ ਭਾਵੇਂ ਹੀ ਫੀਫਾ ਵਿਸ਼ਵ ਕੱਪ 'ਚ ਚੌਥੇ ਸਥਾਨ 'ਤੇ ਰਹੀ ਹੋਵੇ ਪਰ ਕਪਤਾਨ ਹੈਰੀ ਕੇਨ ਨੇ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ 6 ਗੋਲ ਕਰ ਕੇ ਬੂਟ ਹਾਸਲ ਕਰਨ 'ਚ ਸਫਲ ਰਹੇ। ਫੁੱਟਬਾਲ ਇਸਦੇ ਇਸ ਮਹਾਸਮਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਕੇਨ ਨੇ ਆਪਣੇ ਪ੍ਰਦਰਸ਼ਨ ਨਾਲ ਟੀਮ ਦਾ ਹੌਂਸਲਾ ਵਧਾਉਣ ਦੇ ਨਾਲ ਸੈਮੀਫਾਈਨਲ 'ਚ ਵੀ ਪਹੁੰਚਾਇਆ। ਉਨ੍ਹਾਂÎ ਨੇ 6 ਮੈਚਾਂ 'ਚ 6 ਗੋਲ ਕੀਤੇ।

ਕੇਨ ਫੁੱਟਬਾਲ ਵਿਸ਼ਵ ਕੱਪ 'ਚ ਗੋਲਡਨ ਬੂਟ ਜਿੱਤਣ ਵਾਲੇ ਇੰਗਲੈਂਡ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ 1986 'ਚ ਮੈਕਸੀਕੋ 'ਚ ਹੋਏ ਵਿਸ਼ਵ ਕੱਪ 'ਚ ਗੈਰੀ ਲਿਨਾਕਰ ਨੇ ਗੋਲਡਨ ਬੂਟ ਜਿੱਤਿਆ ਸੀ। ਲਿਨਾਕਰ ਨੇ ਵੀ 6 ਗੋਲ ਕੀਤੇ ਸੀ। ਪੁਰਤਗਾਲ ਦੇ ਕਪਤਾਨ ਰੋਨਾਲਡੋ, ਬੈਲਜੀਅਮ ਦੇ ਰੋਮੇਲੁ ਲੁਕਾਕੁ ਅਤੇ ਰੂਸ ਦੇ ਡੇਨਿਅਲ ਚੇਰੀਸ਼ੇਵ ਚਾਰ ਗੋਲ ਦੇ ਨਾਲ ਦੂਜੇ ਸਥਾਨ 'ਤੇ ਹਨ। ਮੌਜੂਦਾ ਸਮੇਂ ਫੁੱਟਬਾਲ ਦੇ ਸਭ ਤੋਂ ਵੱਡੇ ਖਿਡਾਰੀਆਂ 'ਚ ਸ਼ਾਮਲ ਅਰਜਨਟੀਨਾ ਦੇ ਲਿਓਨੇਲ ਮੇਸੀ ਅਤੇ ਬ੍ਰਾਜ਼ੀਲ ਦੇ ਨੇਮਾਰ ਵਿਸ਼ਵ ਕੱਪ ਕ੍ਰਮ : ਇਕ ਅਤੇ ਦੋ ਗੋਲ ਹੀ ਕਰ ਸਕੇ।