ਦੱ. ਅਫਰੀਕੀ ਦੌਰੇ ਲਈ ਕੰਗਾਰੂ ਟੀਮ ਦਾ ਐਲਾਨ, ਲੰਬੇ ਸਮੇ ਬਾਅਦ ਇਸ ਖਿਡਾਰੀ ਦੀ ਟੀਮ 'ਚ ਵਾਪਸੀ

02/04/2020 3:24:43 PM

ਸਪੋਰਟਸ ਡੈਸਕ— ਆਸਟਰੇਲੀਆਈ ਟੀਮ ਦੇ ਸਟਾਰ ਬੱਲੇਬਾਜ਼ ਗਲੇਨ ਮੈਕਸੇਵਲ ਦੀ ਆਖਰਕਾਰ ਲੰਬੇ ਸਮੇਂ ਬਾਅਦ ਆਸਟਰੇਲਿਆਈ ਟੀਮ 'ਚ ਵਾਪਸੀ ਹੋ ਗਈ ਹੈ। ਇਸ ਸਟਾਰ ਖਿਡਾਰੀ ਨੂੰ ਦੱਖਣੀ ਅਫਰੀਕਾ ਦੌਰੇ ਲਈ ਅਲਾਨੀ ਗਈ ਵਨ-ਡੇ ਟੀਮ 'ਚ ਸ਼ਾਮਲ ਕੀਤਾ ਗਿਆ ਪਰ ਫ਼ਾਰਮ 'ਚ ਚੱਲ ਰਹੇ ਮਾਰਕਸ ਸਟੋਇਨਿਸ ਨੂੰ ਜਗ੍ਹਾ ਨਹੀਂ ਮਿਲੀ ਹੈ। ਪਿਛਲੇ ਸਾਲ ਅਕਤੂਬਰ 'ਚ ਖਰਾਬ ਮਾਨਸਿਕ ਹਾਲਾਤ ਦੇ ਕਾਰਨ ਕ੍ਰਿਕਟ ਤੋਂ ਬ੍ਰੇਕ ਲੈਣ ਵਾਲੇ ਮੈਕਸਵੇਲ ਨੂੰ ਇਸ ਦੌਰੇ ਦੀ ਵਨ ਡੇ ਅਤੇ ਟ-20 ਦੋਵਾਂ ਟੀਮਾਂ 'ਚ ਜਗ੍ਹਾ ਮਿਲੀ ਹੈ। ਚੋਣਕਾਰ ਟਰੇਵਰ ਹੋਂਸ ਨੇ ਕਿਹਾ ਕਿ ਉਸ ਦੀ ਵਾਪਸੀ ਬਿੱਗ ਬੈਸ਼ ਲੀਗ (ਬੀ. ਬੀ. ਐੱਲ) 'ਚ ਮੈਲਬਰਨ ਸਟਾਰਸ ਦੀ ਕਪਤਾਨੀ ਕਰਦੇ ਹੋਏ ਉਨ੍ਹਾਂ ਦੇ  ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਹੋਈ ਹੈ। ਮੈਕਸਵੇਲ ਨੇ ਸਟਾਰਸ ਲਈ 43.22 ਦੀ ਔਸਤ ਵਲੋਂ 389 ਦੌੜਾਂ ਬਣਾਈਆਂ ਹਨ। 31 ਸਾਲ ਦਾ ਮੈਕਸੇਵਲ ਨੇ ਆਸਟਰੇਲੀਆ ਲਈ ਹੁਣ ਤੱਕ 110 ਵਨ ਡੇ ਅਤੇ 61 ਟੀ-20 ਮੈਚ ਖੇਡੇ ਹਨ।  ਵਿਕਟਕੀਪਰ-ਬੱਲੇਬਾਜ਼ ਮੈਥਿਊ ਵੇਡ ਅਤੇ ਆਲਰਾਊਂਡਰ ਮਿਸ਼ੇਲ ਮਾਰਸ਼, ਜੋ ਆਖਰੀ ਵਾਰ ਸੀਮਿਤ ਓਵਰਾਂ ਦੇ ਮੈਚ ਕ੍ਰਮਵਾਰ : 2017 ਅਤੇ 2018 'ਚ ਖੇਡੇ ਸਨ,  ਨੂੰ ਬਿੱਗ ਬੈਸ਼ ਲੀਗ ਦੇ ਦਮਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ ਹੈ ਪਰ ਸਟੋਇਨਿਸ ਨੂੰ ਬਿੱਗ ਬੈਸ਼ ਲੀਗ ਦਾ ਪਲੇਅਰ ਆਫ ਦਿ ਟੂਰਨਾਮੈਂਟ ਐਲਾਨ ਕੀਤੇ ਜਾਣ ਅਤੇ ਸੀਜਨ 'ਚ 607 ਦੌੜਾਂ ਬਣਾਉਣ ਦੇ ਬਾਵਜੂਦ ਵਨ ਡੇ ਅਤੇ ਟੀ-20 ਦੋਨਾਂ ਹੀ ਟੀਮਾਂ 'ਚ ਜਗ੍ਹਾ ਨਹੀਂ ਮਿਲੀ ਹੈ। ਚੋਣਨਕਾਰ ਹੋਂਸ ਨੇ ਮੰਨਿਆ ਦੀ ਸਟੋਇਨਸ ਬਦਕਿਸਮਤ ਰਹੇ ਕਿ ਉਹ ਇਸ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ। 

ਆਸਟਰੇਲੀਆ ਦੀ ਵਨ ਡੇ ਟੀਮ
ਐਰੌਨ ਫਿੰਚ (ਕਪਤਾਨ), ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੂਸ਼ੇਨ, ਮਿਸ਼ੇਲ ਮਾਰਸ਼, ਗਲੈਨ ਮੈਕਸਵੇਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮੈਥਿਊ ਵੇਡ, ਡੇਵਿਡ ਵਾਰਨਰ, ਐਡਮ ਜਾਂਪਾ।

ਆਸਟਰੇਲੀਆ ਦੀ ਟੀ-20 ਟੀਮ
ਐਰਾਨ ਫਿੰਚ (ਕਪਤਾਨ), ਸ਼ੀਨ ਐਬਾਟ, ਐਸ਼ਟਨ ਐਗਰ, ਐਲੇਕਸ ਕੈਰੀ, ਪੈਟ ਕਮਿੰਸ, ਮਿਸ਼ੇਲ ਮਾਰਸ਼, ਗਲੈਨ ਮੈਕਸਵਲ, ਝਾਈ ਰਿਚਰਡਸਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮੈਥਿਊ ਵੇਡ,  ਡੇਵਿਡ ਵਾਰਨਰ, ਐਡਮ ਜਾਂਪਾ।