ਸਾਇਨਾ ਨੇ ਪੋਸਟ ਕੀਤੀ ਗਲੈਮਰਸ ਫੋਟੋ, ਫੈਨਜ਼ ਨੇ ਕਿਹਾ-ਸਾਦਗੀ ਹੀ ਤੁਹਾਨੂੰ ਸ਼ੋਭਾ ਦਿੰਦੀ ਐ

04/16/2020 1:07:41 AM

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਓਲੰਪਿਕ ਤਮਗਾ ਜੇਤੂ ਤੇ ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੂੰ ਬੈਡਮਿੰਟਨ ਕੋਰਟ ’ਤੇ ਉਤਰਨ ਤੋਂ ਰੋਕ ਦਿੱਤਾ ਹੈ। ਹਾਲਾਂਕਿ ਲਾਕਡਾਊਨ ਉਸਦੀ ਕ੍ਰਿਏਟੀਵਿਟੀ ’ਤੇ ਰੋਕ ਨਹੀਂ ਲਾ ਸਕਿਆ ਹੈ। ਉਹ ਸੋਸ਼ਲ ਮੀਡੀਆ ’ਤੇ ਅਕਸਰ ਪੋਸਟਸ ਕਰਦੀ ਰਹਿੰਦੀ ਹੈ। ਫੈਨਜ਼ ਉਸਦੀ ਪੋਸਟਸ ਨੂੰ ਕਾਫੀ ਲਾਈਕ ਵੀ ਕਰਦੇ ਹਨ। ਹਾਲਾਂਕਿ ਉਸਦੀ ਹਾਲ ਹੀ ਵਿਚ ਪੋਸਟ ਦੀ ਇਕ ਤਸਵੀਰ ਨੂੰ ਫੈਨਜ਼ ਨੂੰ ਕੁਝ ਨਾਖੁਸ਼ ਕਰ ਦਿੱਤਾ ਹੈ। ਸਾਇਨਾ ਨੇ ਜਿਸ ਲੁਕ ਵਿਚ ਆਪਣੀ ਫੋਟੋ ਪੋਸਟ ਕੀਤੀ ਹੈ, ਫੈਨਜ਼ ਉਸ ’ਤੇ ਇਤਰਾਜ਼ ਜਤਾ ਰਹੇ ਹਨ।

 
 
 
 
 
View this post on Instagram
 
 
 
 
 
 
 
 
 

😜😜😜

A post shared by SAINA NEHWAL (@nehwalsaina) on Apr 14, 2020 at 8:10am PDT


ਸਾਇਨਾ ਨੇਹਵਾਲ ਨੇ ਇੰਸਟਾਗ੍ਰਾਮ ’ਤੇ ਜਿਹੜੀ ਆਪਣੀ ਫੋਟੋ ਪੋਸਟ ਕੀਤੀ ਹੈ, ਉਸ ਵਿਚ ਉਹ ਬਹੁਤ ਗਲੈਮਰਸ ਦਿਸ ਰਹੀ ਹੈ। ਉਸਦੀ ਇਸ ਪੋਸਟ ’ਤੇ ਭਾਰਤੀ ਮਾਡਲ ਤੇ ਅਭਿਨੇਤਰੀ ਗੌਹਰ ਖਾਨ ਨੇ ਵੀ ਕੁਮੈਂਟ ਕੀਤਾ। ਗੌਹਰ ਖਾਨ ਨੇ ਲਿਖਿਆ, ‘‘ਮੈਨੂੰ ਤੁਹਾਡੀ ਇਹ ਲੁਕ ਬਹੁਤ ਪਸੰਦ ਹੈ।’’
ਹਾਲਾਂਕਿ ਕੁਝ ਲੋਕਾਂ ਨੇ ਸਾਇਨਾ ਨੂੰ ਟ੍ਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਕ ਫੈਨ ਨੇ ਲਿਖਿਆ, ‘‘ਤੁਸੀਂ ਮੇਰੀ ਸਭ ਤੋਂ ਪਸੰਦੀਦਾ ਖਿਡਾਰਨ ਸੀ ਪਰ ਹੁਣ ਤੁਹਾਡੀ ਹਰਕਤ ਆਈਡਲ ਖਿਡਾਰੀ ਵਰਗੀ ਨਹੀਂ ਰਹੀ।’’ ਇਕ ਹੋਰ ਫੈਨ ਨੇ ਲਿਖਿਆ, ‘‘ਤੁਸੀਂ ਅਜਿਹੀ ਪੋਸਟ ਕਿਉਂ ਪਾਈ ਹੈ? ਇਹ ਤੁਸੀਂ ਕਿਸ ਲਾਈਨ ਵਿਚ ਆ ਗਏ ਮੈਡਮ।’’ ਇਕ ਫੈਨ ਨੇ ਲਿਖਿਆ, ‘‘ਸਾਦਗੀ ਹੀ ਤੁਹਾਡੇ ’ਤੇ ਸ਼ੋਭਾ ਦਿੰਦੀ ਹੈ।’’

Gurdeep Singh

This news is Content Editor Gurdeep Singh