ਵਿਰਾਟ ਨੂੰ ਆਪਣੇ ਖਿਡਾਰੀਆਂ ਨੂੰ ਲਗਾਤਾਰ ਮੌਕੇ ਦੇਣੇ ਹੋਣਗੇ ਗਾਂਗੁਲੀ

08/25/2019 4:11:06 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਆਪਣੇ ਖਿਡਾਰੀਆਂ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਜ਼ਿਆਦਾ ਮੌਕੇ ਦੇਣ ਦੀ ਲੋੜ ਹੈ। ਭਾਰਤੀ ਟੀਮ ਫਿਲਹਾਲ ਵੈਸਟਇੰਡੀਜ਼ ਦੇ ਦੌਰੇ 'ਤੇ ਹੈ ਜਿੱਥੇ ਉਹ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਪਹਿਲਾ ਟੈਸਟ ਮੈਚ ਏਂਟੀਗਾ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਗਾਂਗੁਲੀ ਨੇ ਕਿਹਾ , ਮੈਂ ਸਮਝਦਾ ਹਾਂ ਕਿ ਇਸ ਖੇਤਰ 'ਚ ਵਿਰਾਟ ਨੂੰ ਹੋਰ ਜ਼ਿਆਦਾ ਨਿਅੰਤਰਤਾ ਲਿਆਉਣ ਦੀ ਜ਼ਰੂਰਤ ਹੈ। ਖਿਡਾਰੀਆ ਨੂੰ ਚੁਣੋ ਅਤੇ ਉਨ੍ਹਾਂ ਨੂੰ ਮੌਕੇ ਦਿਓ। 

ਗਾਂਗੁਲੀ ਨੇ ਕਿਹਾ, ਖਿਡਾਰੀਆਂ ਨੂੰ ਲਗਾਤਾਰ ਮੌਕਾ ਦੇਣ ਨਾਲ ਉਨ੍ਹਾਂ ਦਾ ‍ਆਤਮਵਿਸ਼ਵਾਸ ਵਧੇਗਾ ਅਤੇ ਉਹ ਲੈਹ 'ਚ ਆਉਣਗੇ। ਮੈਂ ਪਹਿਲਾਂ ਵੀ ਇਹੀ ਕਿਹਾ ਹੈ। ਤੁਸੀਂ ਸ਼੍ਰੇਅਸ ਅਇਯਰ ਨੂੰ ਵੇਖੋ, ਉਨ੍ਹਾਂ ਨੇ ਵਨ-ਡੇ ਸੀਰੀਜ਼ 'ਚ ਕਿੰਨਾ ਚੰਗਾ ਪ੍ਰਦਰਸ਼ਨ ਕੀਤਾ, ਤੁਹਾਨੂੰ ਉਨ੍ਹਾਂ ਨੂੰ ਅਤੇ ਮੌਕੇ ਦੇਣ ਹੋਣਗੇ। ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਖਿਡਰੀਆਂ ਦੇ ਨਾਲ ਅਜਿਹਾ ਹੋਣਾ ਚਾਹੀਦਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਵਿਰਾਟ ਅਜਿਹਾ ਕਰਣਗੇ।
ਵੈਸਟਇੰਡੀਜ਼ ਦੇ ਖਿਲਾਫ ਜਾਰੀ ਪਹਿਲੇ ਟੈਸਟ ਮੈਚ 'ਚ ਵਿਰਾਟ ਨੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ। ਗਾਂਗੁਲੀ ਨੇ ਇਸ 'ਤੇ ਕਿਹਾ, ਕੁਲਦੀਪ ਯਾਦਵ ਦੇ ਬਾਹਰ ਹੋਣ ਨਾਲ ਮੈਨੂੰ ਜ਼ਿਆਦਾ ਹੈਰਾਨੀ ਨਹੀਂ ਹੋਈ। ਸਿਡਨੀ 'ਚ ਸਪਾਟ ਵਿਕਟ 'ਤੇ ਵੀ ਉਨ੍ਹਾਂ ਨੇ ਆਸਟਰੇਲੀਆ ਖਿਲਾਫ ਪੰਜ ਵਿਕਟਾਂ ਲਈਆਂ ਸਨ। ਪਰ ਜਡੇਜਾ ਵੀ ਚੰਗੀ ਫ਼ਾਰਮ 'ਚ ਚੱਲ ਰਹੇ ਹਨ।

ਗਾਂਗੁਲੀ ਨੇ ਕਿਹਾ, ਅਸ਼ਵਿਨ ਦਾ ਰਿਕਾਰਡ ਵੀ ਬਹੁਤ ਬਿਹਤਰੀਨ ਹੈ, ਪਰ ਵਿਰਾਟ ਨੇ ਫ਼ੈਸਲਾ ਲਿਆ ਅਤੇ ਆਉਣ ਵਾਲੇ ਦਿਨਾਂ 'ਚ ਸਾਨੂੰ ਪਤਾ ਚੱਲੇਗਾ ਕਿ ਜਡੇਜਾ ਇਸ ਪਿਚ 'ਤੇ ਕਿੰਨੀਆਂ ਵਿਕਟਾਂ ਲੈਂਦੇ ਹਨ।