ਈਸ਼ਾਨ ਕਿਸ਼ਨ ਤੇ ਰਿਸ਼ਭ ਸਣੇ ਇਨ੍ਹਾਂ 5 ਕ੍ਰਿਕਟਰਾਂ ਦੀਆਂ ਗਰਲਫ੍ਰੈਂਡਸ ਹੁਸਨ ਦੇ ਮਾਮਲੇ 'ਚ ਨੇ ਲੱਖਾਂ 'ਚੋਂ ਇਕ, ਤਸਵੀਰਾਂ

12/13/2022 4:10:35 PM

ਸਪੋਰਟਸ ਡੈਸਕ- ਭਾਰਤ 'ਚ ਕ੍ਰਿਕਟ ਦਾ ਰੋਮਾਂਚ ਸਾਲ ਦੇ 12 ਮਹੀਨੇ ਫੈਂਸ ਦੇ ਦਿਮਾਗ 'ਤੇ ਹਾਵੀ ਰਹਿੰਦਾ ਹੈ। ਹਰ ਸੀਰੀਜ਼ ਭਾਰਤੀ ਟੀਮ ਨੂੰ ਨਵਾਂ ਸਿਤਾਰਾ ਦਿੰਦੀ ਹੈ। ਅਜਿਹੇ ਹੀ ਕਈ ਮੈਚਾਂ ਵਿਚ ਦਮਖਮ ਦਿਖਾ ਕੇ ਰਾਤੋ-ਰਾਤ ਸਟਾਰ ਬਣੇ ਭਾਰਤੀ ਕ੍ਰਿਕਟਰ ਲੱਖਾਂ ਲੜਕੀਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਭਾਰਤ ਦੇ ਪੰਜ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੇ ਬਾਰੇ ਵਿਚ ਜਿਨ੍ਹਾਂ ਦੀਆਂ ਗਰਲਫ੍ਰੈਂਡ ਬੇਹੱਦ ਖੂਬਸੂਰਤ ਹਨ।

1. ਅਦਿਤੀ ਹੁੰਡੀਆ-ਈਸ਼ਾਨ ਕਿਸ਼ਨ

ਜੈਪੁਰ ਦੀ ਰਹਿਣ ਵਾਲੀ ਅਦਿਤੀ ਹੁੰਡੀਆ ਫੇਮਸ ਮਾਡਲ ਹੈ। ਉਹ 2016 ਵਿਚ ਮਿਸ ਰਾਜਸਥਾਨ ਮੁਕਾਬਲੇ ਵਿਚ ਸ਼ਾਮਲ ਹੋਈ ਸੀ।

2017 ਵਿਚ ਅਦਿਤੀ ਨੇ ਫੇਮਿਨਾ ਮਿਸ ਇੰਡੀਆ ਰਾਜਸਥਾਨ ਦਾ ਖਿਤਾਬ ਜਿੱਤਿਆ। ਫਿਰ ਉਹ ਐੱਫ. ਬੀ. ਬੀ. ਕਲਰਸ ਫੇਮਿਨਾ ਮਿਸ ਇੰਡੀਆ ਵਿਚ ਟਾਪ-15 ਵਿਚ ਰਹੀ।

ਈਸ਼ਾਨ ਅਤੇ ਅਦਿਤੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

ਅਦਿਤੀ ਪਹਿਲੀ ਵਾਰ ਆਈ. ਪੀ. ਐੱਲ. 2019 ਫਾਈਨਲ ਦੇ ਦੌਰਾਨ ਦਿਖੀ ਸੀ। ਉਸਦੀ ਖੂਬਸੂਰਤੀ ਦੇਖ ਫੈਂਸ ਰੋਮਾਂਚਿਤ ਹੋ ਗਏ ਸਨ।

2. ਈਸ਼ਾ ਨੇਗੀ - ਰਿਸ਼ਭ ਪੰਤ

ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਖੁਦ ਹੀ ਆਪਣੀ ਗਰਲਫ੍ਰੈਂਡ ਈਸ਼ਾ ਨੇਗੀ ਨੂੰ ਫੈਂਸ ਦੇ ਨਾਲ ਰੂਬ-ਰੂ ਕਰਵਾਇਆ ਸੀ।

ਉੱਤਰਾਖੰਡ ਦੀ ਰਹਿਣ ਵਾਲੀ ਈਸ਼ਾ ਦੇ ਨਾਲ ਪੰਤ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕਰ ਆਪਣੇ ਰਿਸ਼ਤੇ 'ਤੇ ਮੋਹਰ ਲਗਾਈ ਸੀ।

ਈਸ਼ਾ ਦੇਹਰਾਦੂਨ ਦੇ ਕਾਨਵੇਂਟ ਆਫ ਜੀਸਸ ਐਂਡ ਮੈਰੀ ਸਕੂਲ ਤੋਂ ਪੜ੍ਹੀ ਹੈ। ਉਹ ਐਮਿਟੀ ਯੂਨੀਵਰਸਿਟੀ ਤੋਂ ਬੀ.ਏ. ਇੰਗਲਿਸ਼ ਆਨਰਸ ਕਰ ਚੁੱਕੀ ਹੈ।

3. ਡਾਂਸਰ ਪ੍ਰਾਚੀ ਸਿੰਘ-ਪ੍ਰਿਥਵੀ ਸ਼ਾਹ


ਧਾਕੜ ਬੱਲੇਬਾਜ਼ ਪ੍ਰਿਥਵੀ ਸ਼ਾਹ ਡਾਂਸਰ ਪ੍ਰਾਚੀ ਸਿੰਘ ਨੂੰ ਡੇਟ ਕਰਦੇ ਦੱਸੇ ਜਾ ਰਹੇ ਹਨ। ਪ੍ਰਾਚੀ ਸਭ ਤੋਂ ਪਹਿਲਾਂ ਓਡਾਨ ਟੀ. ਵੀ. ਸੀਰੀਅਲ ਵਿਚ ਦਿਖੀ ਸੀ।

ਪ੍ਰਾਚੀ ਨੇ ਇਸ ਤੋਂ ਬਾਅਦ ਇੰਸਟਾ, ਰੀਅਲ ਤੋਂ ਪਹਿਚਾਣ ਬਣਾਈ। ਉਹ ਬਹੁਤ ਵਧੀਆ ਬੈਲੀ ਡਾਂਸ ਵੀ ਕਰਦੀ ਹੈ।

ਪ੍ਰਾਚੀ ਸਿੰਘ ਦੇ ਇੰਸਟਾਗ੍ਰਾਮ 'ਤੇ ਉਸਦੀ ਬੈਲੀ ਡਾਂਸ ਕਰਦੇ ਦੀਆਂ ਕਈ ਵੀਡੀਓਜ਼ ਹਨ।

ਇਹ ਵੀ ਪੜ੍ਹੋ : ਵਿਆਹ ਦੀ ਤਾਰੀਖ਼ ਹੋਈ ਫਾਈਨਲ! ਸੁਨੀਲ ਸ਼ੈੱਟੀ ਦੀ ਧੀ ਨਾਲ ਇਸ ਦਿਨ ਫੇਰੇ ਲੈਣਗੇ ਕ੍ਰਿਕਟਰ KL ਰਾਹੁਲ

4. ਜਯਾ ਭਾਰਦਵਾਜ-ਦੀਪਕ ਚਾਹਰ

ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਲਈ ਮੈਗਾ ਨਿਲਾਮੀ ਵੱਡਾ ਫਾਇਦਾ ਲੈ ਕੇ ਆਈ ਸੀ ਜਦੋ ਉਨ੍ਹਾਂ ਨੂੰ 14 ਕਰੋੜ ਦੀ ਵੱਡੀ ਰਾਸ਼ੀ ਮਿਲੀ। ਦੀਪਕ ਨੇ ਪਿਛਲੇ ਆਈ. ਪੀ. ਐੱਲ. ਵਿਚ ਜਯਾ ਭਾਰਦਵਾਜ ਨੂੰ ਸਟੇਡੀਅਮ ਵਿਚ ਪ੍ਰਪੋਜ਼ ਕੀਤਾ ਸੀ।

ਜਯਾ ਭਾਰਦਵਾਜ ਦੀ ਗੱਲ ਕੀਤੀ ਜਾਵੇਂ ਤਾਂ ਉਸਦੇ ਭਰਾ ਸਿਧਾਰਥ ਭਾਰਦਵਾਜ ਬਿੱਗ ਬੌਸ ਵਿਚ ਵੀ ਹਿੱਸਾ ਲੈ ਚੁੱਕੇ ਹਨ। ਜਯਾ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਹੈ।

5. ਇਸ਼ਾਨੀ-ਰਾਹੁਲ ਚਾਹਰ

ਮੁੰਬਈ ਦੇ ਰਾਹੁਲ ਚਾਹਰ ਵੀ ਗਰਲਫ੍ਰੈਂਡ ਇਸ਼ਾਨੀ ਦੇ ਨਾਲ ਮੰਗਣੀ ਕਰ ਚੁੱਕੇ ਹਨ।

ਰਾਹੁਲ ਉਸ ਸਮੇਂ 20 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਇਸ਼ਾਨੀ ਦੇ ਨਾਲ ਮੰਗਣੀ ਕੀਤੀ ਸੀ। ਇਸ਼ਾਨੀ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ।

ਪਰ ਇਸ਼ਾਨੀ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। ਦੋਵਾਂ ਦੀ ਜੋੜੀ ਫੈਂਸ ਖੂਬ ਪਸੰਦ ਕਰਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh