ਆਲੀਆ ਦੀ ਤਸਵੀਰ ’ਤੇ ਗਿਬਸ ਦਾ ਮਜ਼ੇਦਾਰ ਜਵਾਬ, ਕਿਹਾ- ਮੈਨੂੰ ਚੌਕੇ ਨਹੀਂ ਛੱਕੇ ਲਾਉਣਾ ਹੈ ਪਸੰਦ

08/27/2019 5:49:14 PM

ਸਪੋਰਟਸ ਡੈਸਕ : ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਹਰਸ਼ਲ ਗਿਬਸ ਨੇ ਬੀਤੇ ਦਿਨੀ ਆਪਣੇ ਟਵਿੱਟਰ ਅਕਾਊਂਟ ’ਤੇ ਅਣਜਾਣੇ ’ਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਇਕ ਤਸਵੀਰ ਸ਼ੇਅਰ ਕਰ ਦਿੱਤੀ। ਦਰਅਸਲ ਗਿਬਸ ਨੇ ਜੋ ਤਸਵੀਰ (ਗਿਫ) ਸ਼ੇਅਰ ਕੀਤੀ ਉਸਦਾ ਮਤਲਬ ਇਹ ਸੀ ਕਿ ਉਹ ਟਵਿੱਟਰ ’ਤੇ ਮਿਲਣ ਵਾਲੇ ਲਾਈਕਸ ’ਤੇ ਖੁਸ਼ੀ ਜਤਾ ਰਹੇ ਸਨ ਪਰ ਜਿਵੇਂ ਹੀ ਪ੍ਰਸ਼ੰਸਕਾਂ ਨੇ ਗਿਬਸ ਨੂੰ ਦੱਸਿਆ ਕਿ ਉਸ ਨੇ ਆਲੀਆ ਦੀ ਤਸਵੀਰ ਸ਼ੇਅਰ ਕੀਤੀ ਹੈ ਜੋ ਬਾਲੀਵੁੱਡ ਅਦਾਕਾਰਾ ਹੈ ਤਾਂ ਝੱਟ ਗਿਬਸ ਨੇ ਵੀ ਰਿਪਲਾਈ ਕਰ ਦਿੱਤਾ। ਗਿਬਸ ਨੇ ਰਿਪਲਾਈ ਕੀਤਾ ਕਿ ਮੈਨੂੰ ਕੋਈ ਅੰਦਾਜ਼ਾ ਨਹÄ ਹੈ ਕਿ ਇਹ ਲੇਡੀ ਕੌਣ ਹੈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਨੂੰ ਆਲੀਆ ਦੇ ਬਾਰੇ ਦੱਸਿਆ।

ਖਾਸ ਗੱਲ ਇਹ ਰਹੀ ਕਿ ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਆਲੀਆ ਨੂੰ ਪਤਾ ਚੱਲਿਆ ਤਾਂ ਉਸਨੇ ਵੀ ਆਪਣੀ ਇਕ ਫੋਟੋ (ਜਿਫ) ਗਿਬਸ ਨੂੰ ਟਵੀਟ ਕਰ ਦਿੱਤੀ। ਇਸ ਫੋਟੋ ਵਿਚ ਆਲੀਆ ਅੰਪਾਇਰ ਦੀ ਤਰ੍ਹਾਂ ਚੌਕੇ ਦਾ ਇਸ਼ਾਰਾ ਕਰਦੇ ਦਿਸ ਰਹੀ ਹੈ। ਸੋਸ਼ਲ ਮੀਡੀਆ ’ਤੇ ਬੈਠੇ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਨੂੰ ਖੂਬ ਪਸੰਦ ਕੀਤਾ।

ਮਜ਼ੇ ਦੀ ਗੱਲ ਇਹ ਸੀ ਕਿ ਆਲੀਆ ਨੇ ਜਦੋਂ ਆਪਣੀ ਫੋਟੋ ਗਿਬਸ ਨੇ ਟਵੀਟ ਕੀਤੀ ਤਾਂ ਗਿਬਸ ਨੇ ਵੀ ਇਸ ’ਕੇ ਮਜ਼ੇਦਾਰ ਜਵਾਬ ਦਿੱਤਾ। ਗਿਬਸ ਨੇ ਆਲੀਆ ਦੀ ਫੋਟੋ ਨੂੰ ਰੀਟਵੀਟ ਕਰਦਿਆਂ ਲਿਖਿਆ- ਮੈਡਮ ਮੈਂ 4 ਵਿਚ ਨਹÄ 6 ਵਿਚ ਡੀਲ ਕਰਦਾ ਹਾਂ।